ਘਿਓ ਸਾਫ਼ ਮੱਖਣ ਦੀ ਸ਼ਕਲ ਹੈ ਅਤੇ ਬਹੁਤੇ ਭਾਰਤੀ ਘਰਾਂ 'ਚ ਪ੍ਰਸਿੱਧ ਹੈ। ਘਿਓ ਅਕਸਰ ਜ਼ਿਆਦਾਤਰ ਭਾਰਤੀ ਘਰਾਂ 'ਚ ਮੱਖਣ ਨਾਲੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਦਾ ਕਾਰਨ ਹੈ ਕਿ ਘਿਓ ਨੂੰ ਸਿਹਤਮੰਦ ਵਿਕਲਪ ਕਿਹਾ ਜਾਂਦਾ ਹੈ।


 


ਮੱਖਣ ਤੇ ਘਿਓ ਗਾਂ ਜਾਂ ਮੱਝ ਦੇ ਦੁੱਧ 'ਚੋਂ ਕੱਢਿਆ ਜਾਂਦਾ ਹੈ, ਜਿਸ ਨਾਲ ਚਰਬੀ ਅਤੇ ਪੌਸ਼ਟਿਕ ਤੱਤ ਦੇ ਹਿਸਾਬ ਨਾਲ ਘਿਓ ਅਤੇ ਮੱਖਣ ਦੋਵੇਂ ਬਿਲਕੁਲ ਬਰਾਬਰ ਹੋ ਜਾਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਪੌਸ਼ਟਿਕ ਰਚਨਾ ਦੀਆਂ ਵਿਸ਼ੇਸ਼ਤਾਵਾਂ ਦੋਵੇਂ ਬਰਾਬਰ ਹਨ, ਪਰ ਕੁਝ ਮਾਮਲਿਆਂ 'ਚ ਇਹ ਦੋਵੇਂ ਡੇਅਰੀ ਉਤਪਾਦ ਇਕ ਦੂਜੇ ਤੋਂ ਵੱਖਰੇ ਹਨ। 


 


ਦੋਨੋਂ ਕਿਵੇਂ ਹਨ ਇੱਕ-ਦੂਜੇ ਤੋਂ ਵੱਖ:


1. ਜਦੋਂ ਡਿਸ਼ 'ਚ ਇਸਤੇਮਾਲ ਕਰਨ ਦੀ ਗੱਲ ਹੋਵੇ, ਤਾਂ ਘਿਓ ਕਈ ਪਕਵਾਨਾਂ ਦੀ ਤਿਆਰੀ 'ਚ ਵਰਤਿਆ ਜਾਂਦਾ ਹੈ ਜਿਵੇਂ ਦਾਲ, ਕਰੀ ਆਦਿ। ਇਹ ਅਕਸਰ ਮਠਿਆਈ ਬਣਾਉਣ ਵਰਤਿਆ ਜਾਂਦਾ ਹੈ, ਜਦਕਿ ਮੱਖਣ ਸਬਜ਼ੀਆਂ ਨੂੰ ਤਲ਼ਣ, ਮੀਟ ਪਕਾਉਣ ਅਤੇ ਕਈ ਕਿਸਮਾਂ ਦੀਆਂ ਚਟਣੀਆਂ ਬਣਾਉਣ ਲਈ ਵਰਤਿਆ ਜਾਂਦਾ ਹੈ। 


 


2. ਦੋਵਾਂ ਡੇਅਰੀ ਉਤਪਾਦਾਂ ਦੇ ਭੰਡਾਰਨ ਦੇ ਸੰਬੰਧ 'ਚ ਘਿਓ ਨੂੰ ਕਮਰੇ ਦੇ ਤਾਪਮਾਨ 'ਤੇ 2-3 ਮਹੀਨਿਆਂ ਤਕ ਰੱਖਿਆ ਜਾ ਸਕਦਾ ਹੈ, ਜਦਕਿ ਮੱਖਣ ਨੂੰ ਫਰਿੱਜ 'ਚ ਰੱਖਣਾ ਚਾਹੀਦਾ ਹੈ ਅਤੇ ਮੱਖਣ ਨੂੰ ਕਾਗਜ਼ 'ਚ ਜ਼ਰੂਰ ਲਪੇਟਿਆ ਜਾਣਾ ਚਾਹੀਦਾ ਹੈ। 


 


3. ਘਿਓ 'ਚ ਮੱਖਣ ਨਾਲੋਂ ਜ਼ਿਆਦਾ ਚਰਬੀ ਜਮ੍ਹਾ ਹੁੰਦੀ ਹੈ। ਇਸ ਵਿੱਚ 60 ਪ੍ਰਤੀਸ਼ਤ ਸੰਤ੍ਰਿਪਤ ਚਰਬੀ ਅਤੇ 900 ਕੈਲੋਰੀਜ ਪ੍ਰਤੀ 100 ਗ੍ਰਾਮ ਹੈ। ਦੂਜੇ ਪਾਸੇ, ਮੱਖਣ 'ਚ 3 ਗ੍ਰਾਮ ਟ੍ਰਾਂਸ ਫੈਟ, 51 ਪ੍ਰਤੀਸ਼ਤ ਸੰਤ੍ਰਿਪਤ ਚਰਬੀ ਅਤੇ 717 ਕੇਸੀਐਲ ਪ੍ਰਤੀ 100 ਗ੍ਰਾਮ ਹੁੰਦਾ ਹੈ। 


 


4. ਘਿਓ 'ਚ ਮੱਖਣ ਨਾਲੋਂ ਡੇਅਰੀ ਪ੍ਰੋਟੀਨ ਦੀ ਘੱਟ ਮਾਤਰਾ ਹੁੰਦੀ ਹੈ ਅਤੇ ਦੁੱਧ ਦੇ ਉਤਪਾਦਾਂ 'ਚ ਲੈਕਟੋਜ਼-ਸ਼ੂਗਰ ਮੌਜੂਦ ਹੁੰਦੀ ਹੈ। ਮੱਖਣ ਵਿੱਚ ਲੈੈਕਟੋਜ਼ ਸ਼ੂਗਰ ਅਤੇ ਪ੍ਰੋਟੀਨ ਕੇਸਿਨ ਹੁੰਦਾ ਹੈ।