ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਸੋਮਵਾਰ ਨੂੰ ਮਾਰਚ ਤੋਂ ਮਈ ਤੱਕ ਦੀ ਗਰਮੀਆਂ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਉੱਤਰੀ, ਉੱਤਰ ਪੂਰਬ ਅਤੇ ਪੂਰਬੀ ਅਤੇ ਪੱਛਮੀ ਭਾਰਤ ਦੇ ਕੁਝ ਹਿੱਸਿਆਂ 'ਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਉਮੀਦ ਹੈ। ਹਾਲਾਂਕਿ, ਦੱਖਣ ਅਤੇ ਨਾਲ ਲੱਗਦੇ ਕੇਂਦਰੀ ਭਾਰਤ 'ਚ ਦਿਨ ਦਾ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। 


 


ਮੌਸਮ ਵਿਭਾਗ ਨੇ ਕਿਹਾ,“ਆਉਣ ਵਾਲੀਆਂ ਗਰਮੀਆਂ ਵਿੱਚ (ਮਾਰਚ ਤੋਂ ਮਈ ਤੱਕ), ਉੱਤਰ, ਉੱਤਰ ਪੱਛਮ ਅਤੇ ਉੱਤਰ-ਪੂਰਬ ਭਾਰਤ ਦੀਆਂ ਬਹੁਤੀਆਂ ਸਬ-ਡਿਵੀਜ਼ਨਾਂ ਅਤੇ ਕੇਂਦਰੀ ਭਾਰਤ ਦੇ ਪੂਰਬੀ ਅਤੇ ਪੱਛਮੀ ਹਿੱਸਿਆਂ ਦੇ ਕੁਝ ਉਪ-ਵਿਭਾਗਾਂ ਅਤੇ ਕੁਝ ਤੱਟਵਰਤੀ ਸਬ-ਡਿਵੀਜ਼ਨਾਂ ਤੇ ਉੱਤਰੀ ਪ੍ਰਾਇਦੀਪਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵਧ ਰਹਿ ਸਕਦਾ ਹੈ। 


 


ਛੱਤੀਸਗੜ੍ਹ, ਓਡੀਸ਼ਾ, ਗੁਜਰਾਤ, ਤੱਟਵਰਤੀ ਮਹਾਰਾਸ਼ਟਰ, ਗੋਆ ਅਤੇ ਤੱਟਵਰਤੀ ਆਂਧਰਾ ਪ੍ਰਦੇਸ਼ 'ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉੱਪਰ ਰਹਿਣ ਦੀ ਉਮੀਦ ਹੈ। ਆਈਐਮਡੀ ਨੇ ਕਿਹਾ, "ਪਰ ਦੱਖਣੀ ਪ੍ਰਾਇਦੀਪ ਅਤੇ ਇਸ ਦੇ ਨਾਲ ਲੱਗਦੇ ਕੇਂਦਰੀ ਭਾਰਤ ਦੀਆਂ ਵੱਧ ਤੋਂ ਵੱਧ ਸਬ-ਡਿਵੀਜ਼ਨਾਂ 'ਚ ਆਮ ਨਾਲੋਂ ਆਮ ਨਾਲੋਂ ਘੱਟ ਤਾਪਮਾਨ ਹੋਣ ਦੀ ਸੰਭਾਵਨਾ ਹੈ।"


 


ਆਈਐਮਡੀ ਨੇ ਕਿਹਾ, "ਪਰ, ਮੱਧ ਭਾਰਤ ਦੇ ਪੂਰਬੀ ਹਿੱਸਿਆਂ ਅਤੇ ਦੇਸ਼ ਦੇ ਦੂਰ ਉੱਤਰੀ ਹਿੱਸਿਆਂ ਦੀਆਂ ਕੁਝ ਸਬ-ਡਿਵੀਜਨਾਂ 'ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਘੱਟ ਰਹਿ ਸਕਦਾ ਹੈ।" ਲਾ ਨੀਨਾ ਦੀ ਸਥਿਤੀ ਬਣੀ ਹੋਈ ਹੈ। ਉਸੇ ਸਮੇਂ, ਕੇਂਦਰੀ ਅਤੇ ਪੂਰਬੀ ਇਕੂਟੇਰੀਅਲ ਪ੍ਰਸ਼ਾਂਤ ਸਾਗਰ ਤੋਂ ਉਪਰ ਸਮੁੰਦਰ ਦੀ ਸਤਹ ਦਾ ਤਾਪਮਾਨ ਆਮ ਨਾਲੋਂ ਘੱਟ ਹੈ।