ਚੰਡੀਗੜ੍ਹ: ਸੈਕਟਰ 34/44 ਡਿਵਾਇਡਿੰਗ ਰੋਡ ‘ਤੇ ਉਸ ਵੇਲੇ ਦਹਿਸ਼ਤ ਪਸਰ ਗਈ ਜਦ ਸਥਾਨਕ ਲੋਕਾਂ ਵਲੋਂ ਤੇਂਦੁਆ ਦੇਖਿਆ ਗਿਆ। ਪੁਲਿਸ ਨੂੰ ਲੋਕਾਂ ਵਲੋਂ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਇਲਾਕੇ ‘ਚ ਇੱਕ ਤੇਂਦੂਏ ਨੂੰ ਘੁੰਮਦੇ ਦੇਖਿਆ। ਜਿਸ ਤੋਂ ਬਾਅਦ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਅੰਦਰ ਰਹਿਣ ਲਈ ਕਿਹਾ ਜਾ ਰਿਹਾ ਹੈ।



ਆਖਿਰੀ ਰਿਪੋਰਟ ਆਉਣ ਤੱਕ ਤਲਾਸ਼ੀ ਅਭਿਆਨ ਜਾਰੀ ਹੈ। ਇਸ ਤੋਂ ਬਾਅਦ ਯੂਟੀ ਵਿਭਾਗ ਅਲਰਟ ਹੋ ਗਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 5 ‘ਚ ਵੀ ਇੱਕ ਤੇਂਦੂਆ ਇੱਕ ਬੰਗਲੇ ‘ਚ ਦਾਖਿਲ ਹੋ ਗਿਆ ਸੀ। ਜੰਗਲ ਵਿਭਾਗ ਵਲੋਂ ਪੰਜ ਘੰਟੇ ਬਾਅਦ ਉਸ ਨੂੰ ਸ਼ਾਂਤ ਕਰਕੇ ਕਾਬੂ ਕਰ ਲਿਆ ਗਿਆ ਸੀ ਤੇ ਬਾਅਦ ‘ਚ ਜੰਗਲ ‘ਚ ਛੱਡ ਦਿੱਤਾ ਗਿਆ।