ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੁਨੀਆ ਭਰ ‘ਚ ਆਰਥਿਕ ਗਤੀਵੀਧਿਆਂ ਠੱਪ ਹਨ। ਜਿਸ ਕਰਕੇ ਮੰਗ ਘੱਟ ਹੋਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਸੋਮਵਾਰ ਨੂੰ ਕੱਚਾ ਤਲ 18 ਸਾਲਾਂ ਦੇ ਹੇਠਲੇ ਪੱਧਰ ‘ਤੇ ਆ ਗਿਆ ਤੇ ਕਰੀਬ 7 ਫੀਸਦ ਦੀ ਗਿਰਾਵਟ ਤੋਂ ਬਾਅਦ 20.09 ਡਾਲਰ ਪ੍ਰਤੀ ਬੈਰਲ ‘ਤੇ ਬੰਦ ਹੋਇਆ।

ਵਿਸ਼ਵ ‘ਚ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਐਨਰਜੀ ਉਤਪਾਦ ਦੀ ਮੰਗ ‘ਚ ਬੇਤਹਾਸ਼ਾ ਕਮੀ ਆ ਗਈ ਹੈ। ਇਸ ਦੇ ਚੱਲਦੇ ਕਰੂਡ ਆਇਲ ਦੀ ਮੰਗ ਵੀ ਬੇਹਦ ਘੱਟ ਹੋ ਗਈ ਹੈ। ਇਹ ਫਰਵਰੀ 2002 ਤੋਂ ਬਾਅਦ ਕੱਚੇ ਤੇਲ ਦਾ ਸਭ ਤੋਂ ਹੇਠਲਾਂ ਪੱਧਰ ਹੈ। ਬਰੇਂਟ ਕਰੂਡ ਜੋ ਦੁਨੀਆ ‘ਚ ਕੱਚੇ ਤੇਲ ਦਾ ਬੈਂਚਮਾਰਕ ਹੈ।

ਇਸ ‘ਚ ਵੀ ਭਾਰੀ ਗਿਰਾਵਟ ਦੇਖੀ ਗਈ ਤੇ ਇਹ 13 ਫੀਸਦੀ ਟੁੱਟ ਕੇ 21.65 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੱਕ ਆ ਡਿੱਗਿਆ। ਇਹ ਇਸ ਦਾ 18 ਸਾਲਾਂ ਦਾ ਸਭ ਤੋਂ ਹੇਠਲਾਂ ਪੱਧਰ ਹੈ। ਸੋਮਵਾਰ ਨੂੰ ਕਾਰੋਬਾਰ ਬੰਦ ਹੁੰਦੇ ਸਮੇਂ ਬਰੇਂਟ ਕਰੂਡ 22.76 ਡਾਲਰ ਪ੍ਰਤੀ ਬੈਰਲ ‘ਤੇ ਜਾ ਕੇ ਰੁਕਿਆ ਜੋ ਕਿ ਇਸ ਦਾ ਨਵੰਬਰ 2002 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ।
 ਇਹ ਵੀ ਪੜ੍ਹੋ :