ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਵਧ ਰਹੇ ਕੇਸਾਂ ਤੇ 21 ਦਿਨਾਂ ਦੇ ਲੌਕਡਾਉਨ ਕਾਰਨ ਕਾਰੋਬਾਰ ਠੱਪ ਹੋ ਗਿਆ ਹੈ। ਇਸ ਨੇ ਆਰਥਿਕਤਾ ਨੂੰ ਵੀ ਝਟਕਾ ਦਿੱਤਾ ਹੈ। ਬਹੁਤ ਸਾਰੇ ਲੋਕ ਹਨ ਜੋ ਨਕਦੀ ਦੇ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਐਸੇ ਹਾਲਾਤ 'ਚ ਪੈਸੇ ਦੀ ਲੋੜ ਹੋ ਸਕਦੀ ਹੈ। ਹਾਲਾਂਕਿ ਅਜਿਹੇ ਸਮੇਂ ਤੁਸੀਂ ਈਪੀਐਫ, ਪੀਪੀਐਫ ਖਾਤੇ ਵਿੱਚ ਬਚਾਈ ਗਈ ਰਕਮ ਨੂੰ ਕੱਢਵਾ ਸਕਦੇ ਹੋ। ਕੋਰੋਨਾ ਵਰਗੇ ਮਹਾਮਾਰੀ ਦੇ ਸਮੇਂ, ਤੁਸੀਂ ਆਪਣੇ ਪੀਐਫ ਖਾਤੇ ਵਿੱਚੋਂ 75 ਫੀਸਦ ਰਾਸ਼ੀ ਕੱਢਵਾ ਸਕਦੇ ਹੋ।
ਇੱਕ ਨਵੀਂ ਨੋਟੀਫਿਕੇਸ਼ਨ ਨੇ ਈਪੀਐਫਓ ਗਾਹਕਾਂ ਨੂੰ ਆਪਣੀ ਰਿਟਾਇਰਮੈਂਟ ਬਚਤ ਦਾ ਇੱਕ ਹਿੱਸਾ ਤੁਰੰਤ ਪ੍ਰਭਾਵ ਨਾਲ ਕੱਢਵਾ ਲੈਣ ਦੀ ਆਗਿਆ ਦੇ ਦਿੱਤੀ ਹੈ। ਈਪੀਐਫਓ ਗਾਹਕ ਆਪਣੀ ਬਚਤ ਦਾ 75% ਜਾਂ ਵੱਧ ਤੋਂ ਵੱਧ ਤਿੰਨ ਮਹੀਨਿਆਂ ਦੀ ਮੁਢਲੀ ਤਨਖਾਹ ਤੇ ਮਹਿੰਗਾਈ ਭੱਤਾ ਆਪਣੇ ਪੀਐਫ ਖਾਤੇ ਵਿੱਚੋਂ ਕੱਢਵਾ ਸਕਦੇ ਹਨ।

ਜੇ ਤੁਹਾਨੂੰ ਤੁਰੰਤ ਪੈਸੇ ਦੀ ਜ਼ਰੂਰਤ ਹੈ, ਤਾਂ ਤੁਸੀਂ ਪੀਐਫ ਦੇ ਪੈਸੇ ਇੰਝ ਕੱਢਵਾ ਸਕਦੇ ਹੋ
1: ਇਸ ਲਿੰਕ ਰਾਹੀਂ ਆਪਣੇ ਯੂਏਐਨ ਖਾਤੇ ਤੇ ਜਾਓ - ਇਸ ਲਿੰਕ ਨੂੰ ਕਲਿਕ ਕਰੋ
2: ਆਨਲਾਈਨ ਸੇਵਾਵਾਂ ਤੇ ਜਾਓ ਅਤੇ ਦਾਅਵੇ ਦੇ ਫਾਰਮ ਤੇ ਕਲਿੱਕ ਕਰੋ।
3: ਤੁਹਾਨੂੰ ਤੁਹਾਡੇ ਸਾਰੇ ਵੇਰਵੇ ਵਾਲੇ ਪੰਨੇ ਤੇ ਭੇਜਿਆ ਜਾਵੇਗਾ। (ਇਹ ਤੁਹਾਨੂੰ ਤੁਹਾਡੇ ਖਾਤੇ ਨੰਬਰ ਦੇ ਅੰਤਮ ਚਾਰ ਅੰਕ ਦੇ ਕੇ ਆਪਣੇ ਬੈਂਕ ਖਾਤੇ ਨੂੰ ਪ੍ਰਮਾਣਿਤ ਕਰਨ ਲਈ ਕਹੇਗਾ)।
4: ਵੇਰਵਿਆਂ ਦੇ ਨਾਲ ਅੱਗੇ ਵਧੋ।
5: ਪੀਐਫ ਐਡਵਾਂਸ ਫਾਰਮ 31 ਤੇ ਕਲਿੱਕ ਕਰੋ।
ਨੋਟ ਕਰੋ ਕਿ ਤੁਹਾਨੂੰ ਆਪਣੇ ਬੈਂਕ ਚੈੱਕ ਜਾਂ ਪਾਸਬੁੱਕ ਦੀ ਸਕੈਨ ਕੀਤੀ ਗਈ ਕਾਪੀ ਅਪਲੋਡ ਕਰਨ ਲਈ ਕਿਹਾ ਜਾਵੇਗਾ। ਫਿਰ ਤੁਹਾਨੂੰ ਬੇਨਤੀ ਨੂੰ ਆਧਾਰ ਓਟੀਪੀ ਦੁਆਰਾ ਪ੍ਰਮਾਣਿਤ ਕਰਨਾ ਪਏਗਾ। ਇੱਕ ਵਾਰ ਓਟੀਪੀ ਦੀ ਤਸਦੀਕ ਹੋ ਜਾਣ ਤੋਂ ਬਾਅਦ, ਇਹ ਰਕਮ ਤਿੰਨ ਕਾਰਜਕਾਰੀ ਦਿਨਾਂ ਦੇ ਅੰਦਰ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋ ਜਾਏਗੀ।