ਦੁਪਹਿਰ ਤੱਕ ਉਸ ਦਾ ਕੁਝ ਪਤਾ ਨਾ ਲੱਗਾ ਤਾਂ ਉਨ੍ਹਾਂ ਵੱਲੋਂ ਲਾਪਤਾ ਦੀ ਸੂਚਨਾ ਪੁਲਿਸ ਥਾਣੇ ਨੂੰ ਦਿੱਤੀ ਗਈ। ਇਸੇ ਦੌਰਾਨ ਹੀ ਮ੍ਰਿਤਕ ਨੌਜਵਾਨ ਦੀ ਲਾਸ਼ ਪਿੰਡ ਜਿੰਦਾ ਦੇ ਨਜ਼ਦੀਕ ਖ਼ਾਲੀ ਪਲਾਟ 'ਚ ਉੱਗੀਆਂ ਝਾੜੀਆਂ ਵਿੱਚੋਂ ਮਿਲੀ ਜਿਸ ਦੀ ਮ੍ਰਿਤਕ ਦੇਹ ਦੇ ਨਜ਼ਦੀਕ ਨਸ਼ੇ ਦੀ ਸਮੱਗਰੀ ਵੀ ਪਈ ਹੋਈ ਸੀ। ਝਾੜੀਆਂ ´ਚੋਂ ਲਾਸ਼ ਮਿਲਣ ਦੌਰਾਨ ਵਾਰਸਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਡਵੀਜ਼ਨ 1 ਦੇ ਥਾਣੇਦਾਰ ਰਾਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪੁੱਜ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ।
ਦੂਸਰੇ ਪਾਸੇ ਏਸੀਪੀ ਨੋਰਥ ਜਸਬਿੰਦਰ ਸਿੰਘ ਖੈਰਾ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਦੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਸਪਾਸ ਦੇ ਲੋਕਾ ਨੇ ਦੱਸਿਆ ਕਿ ਉਹ ਨਸ਼ੇ ਦਾ ਸੇਵਨ ਕਰਨ ਦਾ ਆਦੀ ਸੀ।