ਚੰਡੀਗੜ੍ਹ: ਪੰਜਾਬ ਪੁਲਿਸ ਭਰਤੀ-2021 ਫੇਰ ਸ਼ੁਰੂ ਹੋ ਗਈ ਹੈ। ਇਸ ਵਾਰ 634 ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਆਸਾਮੀਆਂ ਸੂਚਨਾ ਤਕਨਾਲੋਜੀ (ਆਈਟੀ IT), ਕਾਨੂੰਨੀ, ਫੋਰੈਂਸਿਕ ਤੇ ਵਿੱਤ ਦੇ ਖੇਤਰਾਂ ਵਿੱਚ ਹਨ।

ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕੀਤਾ, "ਦੇਸ਼ ਵਿਚ ਇਹ ਪਹਿਲੀ ਪੁਲਿਸ ਸੇਵਾ ਹੈ ਜੋ ਇੰਨੀ ਵੱਡੀ ਗਿਣਤੀ ਵਿੱਚ ਸਿਵਲ ਡੋਮੇਨ ਮਾਹਿਰਾਂ ਦੀ ਭਰਤੀ ਕਰਦੀ ਹੈ; ਕਾਨੂੰਨੀ, ਫੋਰੈਂਸਿਕ, ਆਈਟੀ ਤੇ ਵਿੱਤ ਸਮੇਤ ਖੇਤਰਾਂ ਵਿਚ 634 ਅਸਾਮੀਆਂ ਲਈ ਅਰਜ਼ੀ ਦੇਵੋ।" ਖਾਲੀ ਅਸਾਮੀਆਂ ਦੀ ਕੁੱਲ ਗਿਣਤੀ ਵਿੱਚੋਂ, 81 ਵਿੱਤ ਵਿੱਚ, 248 ਆਈਟੀ ਵਿੱਚ, 174 ਫੋਰੈਂਸਿਕ ਵਿੱਚ ਤੇ 131 ਕਾਨੂੰਨੀ ਹਨ।

 

CB ਦੀ ਲਿਖਤੀ ਪ੍ਰੀਖਿਆ ਸਤੰਬਰ 2021 ਵਿੱਚ ਹੋਵੇਗੀ
ਇਨ੍ਹਾਂ ਅਸਾਮੀਆਂ 'ਤੇ ਭਰਤੀ ਲਈ ਸਤੰਬਰ 2021 ਵਿਚ ਸੀਬੀ ਦੀ ਲਿਖਤੀ ਪ੍ਰੀਖਿਆ ਲਈ ਜਾਏਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਖ਼ਾਸ ਪੋਸਟ 'ਤੇ ਢੁਕਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਦਿੱਤੇ QR ਕੋਡ ਨੂੰ ਸਕੈਨ ਕਰੋ।

 

ਪੰਜਾਬ ਪੁਲਿਸ ਭਰਤੀ 2021 - ਯੋਗਤਾ ਮਾਪਦੰਡ
ਸਬੰਧਤ ਵਿਸ਼ੇ ਵਿੱਚ ਬੈਚਲਰ (BA ਜਾਂ B.Sc.) ਦੀ ਡਿਗਰੀ ਪ੍ਰਾਪਤ ਕਰਨ ਵਾਲੇ ਉਮੀਦਵਾਰ ਅਤੇ ਸਬੰਧਤ ਆਸਾਮੀ ਦੇ ਖੇਤਰ ਵਿੱਚ ਦੋ ਤੋਂ 10 ਸਾਲਾਂ ਦੇ ਕੰਮ ਦੇ ਤਜਰਬੇ ਵਾਲੇ ਉਮੀਦਵਾਰ ਅਰਜ਼ੀ ਦੇਣ ਦੇ ਯੋਗ ਹਨ।

 

ਇੱਥੇ ਵਰਨਣਯੋਗ ਹੈ ਕਿ ਇਨ੍ਹਾਂ ਅਸਾਮੀਆਂ ਲਈ ਘੱਟੋ-ਘੱਟ ਕੱਦ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਤੇ ਸਰੀਰਕ ਟੈਸਟ ਵੀ ਨਹੀਂ ਹੋਵੇਗਾ। ਉਮੀਦਵਾਰਾਂ ਦੀ ਚੋਣ ਸਿਰਫ ਕੰਪਿਊਟਰ ਅਧਾਰਤ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਨੰਬਰਾਂ ਦੀ ਮੈਰਿਟ ਦੇ ਅਧਾਰ ਉੱਤੇ ਕੀਤੀ ਜਾਏਗੀ।

 

ਇਨ੍ਹਾਂ ਆਸਾਮੀਆਂ ਲਈ 10 ਜੁਲਾਈ ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੇਸ਼ ਦੇ ਕਿਸੇ ਵੀ ਪੁਲਿਸ ਵਿਭਾਗ ਵਿੱਚ ਇਹ ਆਸਾਮੀਆਂ ਵਿਲੱਖਣ ਹਨ; ਯੋਗ ਉਮੀਦਵਾਰਾਂ ਨੂੰ ਜ਼ਰੂਰ ਲਾਭ ਲੈਣਾ ਚਾਹੀਦਾ ਹੈ।


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904


Education Loan Information:

Calculate Education Loan EMI