ਨਵੀਂ ਦਿੱਲੀ: ਆਰਮੀ ਚੀਫ ਜਨਰਲ ਐਮਐਮ ਨਰਵਣੇ ਬੁੱਧਵਾਰ ਨੂੰ ਅਚਾਨਕ ਪੂਰਬੀ ਲੱਦਾਖ ਦੇ ਰੇਚਿਨ-ਲਾ ਪਾਸ ਪਹੁੰਚੇ, ਜੋ 29-30 ਅਗਸਤ ਦੀ ਰਾਤ ਨੂੰ ਭਾਰਤੀ ਫੌਜ ਨੇ ਅਧਿਕਾਰ ਖੇਤਰ ਵਿੱਚ ਕਰ ਲਈ ਸੀ। ਇਹ ਪਾਸ ਐਲਏਸੀ ਭਾਵ ਅਸਲ ਕੰਟਰੋਲ ਰੇਖਾ ਉੱਤੇ ਬਹੁਤ ਹੀ ਰਣਨੀਤਕ ਮਹੱਤਵ ਰੱਖਦਾ ਹੈ, ਜਿਸ ਨਾਲ ਟੈਂਕਾਂ, ਬੀਐਮਪੀਜ਼ ਅਤੇ ਸਿਪਾਹੀਆਂ ਨੂੰ ਚੀਨੀ ਸਰਹੱਦ ਵਿੱਚ ਦਾਖਲ ਹੋਣਾ ਆਸਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਨਰਲ ਨਰਵਣੇ ਨੇ ਨਾ ਸਿਰਫ ਸੈਨਾ ਦੀਆਂ ਆਪ੍ਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ, ਬਲਕਿ ਉਥੇ ਤਾਇਨਾਤ ਸੈਨਿਕਾਂ ਨਾਲ ਕ੍ਰਿਸਮਿਸ ਵੀ ਮਨਾਇਆ।
ਸਰਕਾਰਾਂ ਕਿਉਂ ਲਾ ਰਹੀਆਂ ਨਾਈਟ ਕਰਫਿਊ? ਮਾਹਿਰਾਂ ਦੀਆਂ ਗੱਲਾਂ ਨੇ ਖੜ੍ਹੇ ਕੀਤੇ ਸਵਾਲ
ਆਰਮੀ ਚੀਫ ਜਨਰਲ ਨਰਵਣੇ ਬੁੱਧਵਾਰ ਸਵੇਰੇ ਲੇਹ ਪਹੁੰਚੇ ਅਤੇ ਚੀਨ ਨਾਲ ਲੱਗਦੇ ਐਲਏਸੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਫਾਇਰ ਐਂਡ ਫਿਊਰੀ ਕੋਰ (14 ਵੀਂ ਕੋਰ) ਦੇ ਮੁੱਖ ਦਫਤਰ ਪਹੁੰਚ ਕੇ ਆਪ੍ਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਰੇਚਿਨ-ਲਾ ਪਾਸ 'ਤੇ ਆਰਮੀ ਚੀਫ ਨੇ ਮਕੈਨੀਅਡ-ਇਨਫੈਂਟਰੀ ਅਤੇ ਆਰਮਡ 'ਤੇ ਤਾਇਨਾਤ ਸੈਨਿਕਾਂ ਨਾਲ ਮੁਲਾਕਾਤ ਕੀਤੀ। ਕਿਉਂਕਿ ਸੈਨਾ ਦਾ ਬੀਐਮਪੀ (ਆਰਮਡ ਕੈਰੀਅਰ ਵਹੀਕਲ) ਅਤੇ ਟੈਂਕ ਰੇਚਿਨ ਲਾ ਪਾਸ ਵਿਖੇ ਤਾਇਨਾਤ ਹਨ।
ਟਿਕਰੀ ਬਾਰਡਰ 'ਤੇ ਖਾਲਸਾ ਏਡ ਨੇ ਬਣਾਇਆ 'ਕਿਸਾਨ ਮਾਲ', ਹੁਣ ਕਿਸਾਨਾਂ ਨੂੰ ਨਹੀਂ ਹੋਵੇਗੀ ਕੋਈ ਪਰੇਸ਼ਾਨੀ
ਕਿਉਂਕਿ ਇਸ ਰਾਹ ਤੋਂ ਇੰਡੀਅਨ ਆਰਮੀ ਦੇ ਟੈਂਕ ਅਤੇ ਬੀਐਮਪੀ ਮਸ਼ੀਨਾਂ ਆਸਾਨੀ ਨਾਲ ਚੀਨ (ਤਿੱਬਤ) ਦੀ ਰੇਚਿਨ ਗਰੇਜਿੰਗ ਲੈਂਡ ਵਿੱਚ ਦਾਖਲ ਹੋ ਸਕਦੀਆਂ ਹਨ। ਇਸੇ ਲਈ ਰੇਚਿਨ-ਲਾ ਪਾਸ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਦੱਸ ਦੇਈਏ ਕਿ 29-30 ਅਗਸਤ ਦੀ ਰਾਤ ਨੂੰ ਭਾਰਤੀ ਫੌਜ ਨੇ ਕੈਲਾਸ਼ ਪਰਬਤ ਲੜੀ ਦੇ ਰੇਚਿਨ-ਲਾ ਪਾਸ ਸਮੇਤ ਗੁਰੰਗ ਹਿੱਲ, ਮਗਰ ਹਿੱਲ ਅਤੇ ਮੁਕੇਰੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇੰਡੀਅਨ ਆਰਮੀ ਨੇ ਇਹ ਵੱਡੀ ਕਾਰਵਾਈ ਉਦੋਂ ਕੀਤੀ ਜਦੋਂ ਚੀਨੀ ਪੀਐਲਏ ਦੀ ਫੌਜ ਨੇ ਪੈਂਗੋਂਗ-ਤਸੋ ਝੀਲ ਦੇ ਨਾਲ ਲੱਗਦੀ ਫਿੰਗਰ 8 ਤੋਂ ਫਿੰਗਰ 4 ਤਕ ਕਬਜ਼ਾ ਕਰ ਲਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਚੀਨ ਦੇ ਨਾਲ ਟਕਰਾਅ ਦਰਮਿਆਨ ਆਰਮੀ ਚੀਫ ਅਚਾਨਕ ਪਹੁੰਚੇ ਪੂਰਵੀ ਲੱਦਾਖ, ਆਪ੍ਰੇਸ਼ਨਲ ਤਿਆਰੀਆਂ ਦਾ ਲਿਆ ਜਾਇਜ਼ਾ
ਏਬੀਪੀ ਸਾਂਝਾ
Updated at:
23 Dec 2020 06:25 PM (IST)
ਆਰਮੀ ਚੀਫ ਜਨਰਲ ਐਮਐਮ ਨਰਵਣੇ ਬੁੱਧਵਾਰ ਨੂੰ ਅਚਾਨਕ ਪੂਰਬੀ ਲੱਦਾਖ ਦੇ ਰੇਚਿਨ-ਲਾ ਪਾਸ ਪਹੁੰਚੇ, ਜੋ 29-30 ਅਗਸਤ ਦੀ ਰਾਤ ਨੂੰ ਭਾਰਤੀ ਫੌਜ ਨੇ ਅਧਿਕਾਰ ਖੇਤਰ ਵਿੱਚ ਕਰ ਲਈ ਸੀ। ਇਹ ਪਾਸ ਐਲਏਸੀ ਭਾਵ ਅਸਲ ਕੰਟਰੋਲ ਰੇਖਾ ਉੱਤੇ ਬਹੁਤ ਹੀ ਰਣਨੀਤਕ ਮਹੱਤਵ ਰੱਖਦਾ ਹੈ, ਜਿਸ ਨਾਲ ਟੈਂਕਾਂ, ਬੀਐਮਪੀਜ਼ ਅਤੇ ਸਿਪਾਹੀਆਂ ਨੂੰ ਚੀਨੀ ਸਰਹੱਦ ਵਿੱਚ ਦਾਖਲ ਹੋਣਾ ਆਸਾਨ ਹੋ ਜਾਂਦਾ ਹੈ।
- - - - - - - - - Advertisement - - - - - - - - -