ਬਰਨਾਲਾ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 17 ਦਿਨਾਂ ਤੋਂ ਦਿੱਲੀ ਸਰਹੱਦ ‘ਤੇ ਅੰਦੋਲਨ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਦਾ ਵਿਦੇਸ਼ਾਂ ਤੋਂ ਲੋਕ ਸਮਰਥਨ ਕਰ ਰਹੇ ਹਨ। ਉੱਥੇ ਹੀ ਪੰਜਾਬ ਦੇ ਰਿਟਾਇਰਡ ਜਵਾਨਾਂ ਵੱਲੋਂ ਵੀ ਇਸ ਸੰਘਰਸ਼ ਨੂੰ ਭਰਪੂਰ ਸਮਰਥਨ ਮਿਲਦਾ ਦਿੱਖ ਰਿਹਾ ਹੈ।
ਕਿਸਾਨਾਂ ਦਾ ਵੱਡਾ ਐਕਸ਼ਨ ਦੇਖ ਪੁਲਿਸ ਨੇ ਵਧਾਈ ਚੌਕਸੀ, ਪੈਰ-ਪੈਰ 'ਤੇ ਸੁਰੱਖਿਆ ਬਲ ਤਾਇਨਾਤ
ਬਰਨਾਲਾ ਵਿੱਚ ਵੀ ਮਿਲਟਰੀ ਵਿੰਗ ਦੇ ਪੰਜਾਬ ਮੁਖੀ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਸੇਵਾ ਮੁਕਤ ਸਿਪਾਹੀਆਂ ਨੇ ਆਪਣਾ ਕਾਫਲਾ ਦਿੱਲੀ ਵੱਲ ਭੇਜਿਆ। ਬਰਨਾਲਾ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚ ਦੇਸ਼ ਦੇ ਸੇਵਾ ਮੁਕਤ ਸਿਪਾਹੀਆਂ ਨੇ ਅਰਦਾਸ ਉਪਰੰਤ ਜੈ ਕਿਸਾਨ ਜੈ ਜਵਾਨ ਦੇ ਨਾਅਰੇ ਲਗਾਏ ਤੇ ਕਿਹਾ ਕਿ ਉਹ ਖੇਤੀਬਾੜੀ ਕਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਹਨ।
8000 ਰੁਪਏ ਡਿੱਗਿਆ ਸੋਨੇ ਦਾ ਭਾਅ! ਖਰੀਦਦਾਰਾਂ ਲਈ ਸੁਨਹਿਰੀ ਮੌਕਾ
ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਉਨ੍ਹਾਂ ਦੇ ਸੰਘਰਸ਼ ਦਾ ਹਿੱਸਾ ਬਣਨ ਲਈ ਟਿਕਰੀ ਬਾਰਡਰ 'ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਪੰਜਾਬ ਦੇ 3 ਲੱਖ 25 ਹਜ਼ਾਰ ਫੌਜੀ ਪਰਿਵਾਰਾਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇਗਾ ਤੇ ਉਹ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ 'ਚ ਫੈਸਲਾ ਲੈਣ ਤੱਕ ਮੋਰਚੇ 'ਤੇ ਬੈਠਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨ ਅੰਦੋਲਨ ਲਈ ਫੌਜੀ ਜਵਾਨਾਂ ਵੱਲੋਂ ਦਿੱਲੀ ਵੱਲ ਕੂਚ, 3 ਲੱਖ 25 ਹਜ਼ਾਰ ਫੌਜੀ ਪਰਿਵਾਰ ਬਣਨਗੇ ਸੰਘਰਸ਼ ਦਾ ਹਿੱਸਾ
ਏਬੀਪੀ ਸਾਂਝਾ
Updated at:
13 Dec 2020 02:49 PM (IST)
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 17 ਦਿਨਾਂ ਤੋਂ ਦਿੱਲੀ ਸਰਹੱਦ ‘ਤੇ ਅੰਦੋਲਨ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਦਾ ਵਿਦੇਸ਼ਾਂ ਤੋਂ ਲੋਕ ਸਮਰਥਨ ਕਰ ਰਹੇ ਹਨ।
- - - - - - - - - Advertisement - - - - - - - - -