ਨਵੀਂ ਦਿੱਲੀ: ਯੂਰਪ ‘ਚ ਇਟਲੀ ਤੋਂ ਬਾਅਦ ਬ੍ਰਿਟੇਨ ਦੀ ਰਾਜਧਾਨੀ ਲੰਡਨ ਵੀ ਲੋਕਡਾਊਨ ਵੱਲ ਵਧ ਰਹੀ ਹੈ। ਲੰਡਨ ਦੇ 40 ਅੰਡਰ-ਗ੍ਰਾਉਂਡ ਸਟੇਸ਼ਨਸ ਨੂੰ ਬੰਦ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਖ਼ਤ ਉਪਾਵਾਂ 'ਤੇ ਵਿਚਾਰ ਕਰ ਰਹੇ ਹਨ।


ਦੇਸ਼ ਭਰ ਵਿੱਚ ਸਕੂਲ ਬੰਦ ਕਰਨ ਦੇ ਆਦੇਸ਼ ਦੇਣ ਤੋਂ ਬਾਅਦ, ਜੌਹਨਸਨ ਨੇ ਬੁੱਧਵਾਰ ਨੂੰ ਕਿਹਾ ਕਿ ਲੰਡਨ ਨੂੰ ਲੋਕਡਾਊਨ ਕੀਤੇ ਜਾਣ ਦੇ ਕਦਮ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਲੰਡਨ ਵਿਚ, 20 ਹਜ਼ਾਰ ਸੈਨਿਕਾਂ ਨੂੰ ਐਮਰਜੈਂਸੀ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਨੂੰ ਬਚਾਉਣ ਲਈ ਮਦਦ ਹੋ ਸਕੇ। ਇਸ ਦੇ ਨਾਲ ਹੀ ਜੌਨਸਨ ਨੇ ਇੱਕ ਮਹੀਨੇ ‘ਚ ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਹੈ।

ਮਹਾਰਾਣੀ ਐਲਿਜ਼ਾਬੇਥ ਵੀ ਲੰਡਨ ਤੋਂ ਦੂਰ ਆਪਣੇ ਵਿੰਡਸਰ ਪੈਲੇਸ ਵਿੱਚ ਰਹਿਣ ਜਾ ਰਹੀ ਹੈ। ਬ੍ਰਿਟੇਨ ਵਿੱਚ ਹੁਣ ਤੱਕ 2,626 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 953 ਇਕੱਲੇ ਲੰਡਨ ਵਿੱਚ ਪੇਸ਼ ਹੋਏ ਹਨ।