ਨਵੀਂ ਦਿੱਲੀ: ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਵੱਲੋਂ ਬਹਿਸ ਦੌਰਾਨ ਸੋਨੀਆ ਗਾਂਧੀ ‘ਤੇ ਟਿੱਪਣੀ ਕਰਨ ਮਗਰੋਂ ਉਨ੍ਹਾਂ ਖਿਲਾਫ ਦੇਸ਼ ਵਿੱਚ ਪਰਚੇ ਦਰਜ ਕਰਾਉਣ ਦਾ ਹੜ੍ਹ ਆ ਗਿਆ। ਉਨ੍ਹਾਂ ਖਿਲਾਫ ਸੈਂਕੜਿਆਂ ਦੇ ਹਿਸਾਬ ਨਾਲ ਐਫਆਈਆਰਜ਼ ਦਰਜ ਹੋਈਆਂ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਕੁਝ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਸਾਰੀਆਂ ਐਫਆਈਆਰਜ਼ ‘ਤੇ ਰੋਕ ਲਾ ਦਿੱਤੀ। ਨਾਗਪੁਰ ਵਿੱਚ ਦਾਇਰ ਕੇਸ ਨੂੰ ਮੁੰਬਈ ਤਬਦੀਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕਮਿਸ਼ਨਰ ਨੂੰ ਅਰਨਬ ਤੇ ਉਸ ਦੇ ਚੈਨਲ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵੀ ਹੁਕਮ ਦਿੱਤੇ। ਅੰਤਰਿਮ ਆਦੇਸ਼ ‘ਚ ਸੁਪਰੀਮ ਕੋਰਟ ਨੇ ਗੋਸਵਾਮੀ ਖ਼ਿਲਾਫ਼ 3 ਹਫ਼ਤਿਆਂ ਲਈ ਕਿਸੇ ਵੀ ਕਾਰਵਾਈ ‘ਤੇ ਰੋਕ ਲਾ ਦਿੱਤੀ। ਇਸ ਸਮੇਂ ਦੌਰਾਨ, ਉਹ ਅਗਾਉਂ ਜ਼ਮਾਨਤ ਲਈ ਅਰਜ਼ੀ ਦਾਇਰ ਕਰ ਸਕਦੇ ਹਨ।
ਅਰਨਬ ‘ਤੇ ਇਲਜ਼ਾਮ:
ਕਾਂਗਰਸ ਨੇਤਾਵਾਂ ਦਾ ਇਲਜ਼ਾਮ ਹੈ ਕਿ ਅਰਨਬ ਨੇ ਇੱਕ ਡਿਬੇਟ ਸ਼ੋਅ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਕਾਂਗਰਸ ਨੇਤਾਵਾਂ ਨੇ ਮਹਾਰਾਸ਼ਟਰ, ਛੱਤੀਸਗੜ੍ਹ, ਰਾਜਸਥਾਨ, ਪੰਜਾਬ, ਤੇਲੰਗਾਨਾ ਤੇ ਜੰਮੂ-ਕਸ਼ਮੀਰ ‘ਚ ਅਰਨਬ ਵਿਰੁੱਧ ਐਫਆਈਆਰ ਦਰਜ ਕਰਵਾਈਆਂ ਹਨ।
ਅਰਨਬ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ। ਜਸਟਿਸ ਡੀਵਾਈ ਚੰਦਰਚੂਹੜ ਤੇ ਜਸਟਿਸ ਐਮ ਆਰ ਸ਼ਾਹ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ‘ਚ ਕੇਸ ਦੀ ਸੁਣਵਾਈ ਕੀਤੀ।
ਅਰਨਬ ਦਾ ਇਲਜ਼ਾਮ- ਉਸ ‘ਤੇ ਹਮਲਾ ਕੀਤਾ ਗਿਆ:
ਮੁੰਬਈ ਵਿੱਚ ਵੀਰਵਾਰ ਦੀ ਰਾਤ ਨੂੰ ਦਫਤਰ ਤੋਂ ਘਰ ਪਰਤਦਿਆਂ ਦੋ ਵਿਅਕਤੀਆਂ ਨੇ ਅਰਨਬ ਦੀ ਕਾਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ 'ਤੇ ਅਰਨਬ ਤੇ ਉਸ ਦੀ ਪਤਨੀ ਦੀ ਕਾਰ ‘ਤੇ ਸਿਆਹੀ ਸੁੱਟਣ ਦਾ ਇਲਜ਼ਾਮ ਹੈ।
ਪੱਤਰਕਾਰ ਅਰਨਬ ਗੋਸਵਾਮੀ ਖਿਲਾਫ ਪਰਚਿਆਂ ਦਾ ਹੜ੍ਹ, ਆਖਰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
ਏਬੀਪੀ ਸਾਂਝਾ
Updated at:
24 Apr 2020 02:04 PM (IST)
ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਵੱਲੋਂ ਬਹਿਸ ਦੌਰਾਨ ਸੋਨੀਆ ਗਾਂਧੀ ‘ਤੇ ਟਿੱਪਣੀ ਕਰਨ ਮਗਰੋਂ ਉਨ੍ਹਾਂ ਖਿਲਾਫ ਦੇਸ਼ ਵਿੱਚ ਪਰਚੇ ਦਰਜ ਕਰਾਉਣ ਦਾ ਹੜ੍ਹ ਆ ਗਿਆ। ਉਨ੍ਹਾਂ ਖਿਲਾਫ ਸੈਂਕੜਿਆਂ ਦੇ ਹਿਸਾਬ ਨਾਲ ਐਫਆਈਆਰਜ਼ ਦਰਜ ਹੋਈਆਂ।
- - - - - - - - - Advertisement - - - - - - - - -