ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਸਣੇ ਦਿੱਲੀ ਪਹੁੰਚੇ ਹੋਏ ਹਨ। ਉਨ੍ਹਾਂ ਨੇ ਵਿਧਾਇਕਾਂ ਨਾਲ ਜੰਤਰ-ਮੰਤਰ 'ਤੇ ਧਰਨਾ ਦਿੱਤਾ ਹੈ। ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਦੇ ਚੁੱਕੇ ਕਦਮਾਂ ਨਾਲ ਪੰਜਾਬ ਨੂੰ ਕੀ-ਕੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ 'ਚ ਬਿਜਲੀ ਦੇ ਥਰਮਲ ਪਲਾਂਟ ਬੰਦ ਪੈ ਹਨ। ਸੂਬੇ ਲਈ ਨੈਸ਼ਨਲ ਗਰਿੱਡ ਤੋਂ ਬਿਜਲੀ ਖਰੀਦੀ ਜਾ ਰਹੀ ਹੈ। ਕਿਸਾਨਾਂ ਦੀਆਂ ਫਸਲਾਂ ਵੀ ਮੰਡੀਆਂ 'ਚ ਪਈਆਂ ਹਨ। ਜੇਕਰ ਬਾਰਸ਼ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਪੰਜਾਬ ਸਰਕਾਰ ਨੂੰ ਝੱਲਣਾ ਪਵੇਗਾ।

ਦਿੱਲੀ ਦੀਆਂ ਸੜਕਾਂ 'ਤੇ 'ਪੰਜਾਬ ਸਰਕਾਰ', ਕੇਂਦਰ ਨੂੰ ਵੰਗਾਰਿਆ

ਉਨ੍ਹਾਂ ਕਿਹਾ ਜਿੰਨਾ ਚਿਰ ਗੋਦਾਮਾਂ 'ਚੋਂ ਪੁਰਾਣੀ ਫਸਲ ਨਹੀਂ ਚੁੱਕੀ ਜਾਂਦੀ, ਓਨਾ ਚਿਰ ਨਵੀਂ ਫਸਲ ਗੋਦਾਮਾਂ 'ਚ ਨਹੀਂ ਰੱਖੀ ਜਾਵੇਗੀ। ਕੈਪਟਨ ਨੇ ਕਿਹਾ ਪੰਜਾਬ ਦੀਆਂ ਰੇਲਾਂ ਵੀ ਬੰਦ ਹਨ। ਪੰਜਾਬ 'ਚੋਂ ਕਈ ਰੇਲਾਂ ਜੰਮੂ ਤੇ ਹਿਮਾਚਲ ਵੀ ਜਾਂਦੀਆਂ ਹਨ, ਉਹ ਵੀ ਬੰਦ ਪਈਆਂ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜੀਐਸਟੀ ਦਾ 10 ਹਜ਼ਾਰ ਕਰੋੜ ਵੀ ਨਹੀਂ ਦਿੱਤਾ ਗਿਆ।

ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਫਿਰ ਬੇਸਿੱਟਾ, ਮੁੜ ਕੀਤਾ ਵੱਡਾ ਐਲਾਨ

ਉਧਰ, ਪੰਜਾਬ ਦੇ ਜਵਾਨ ਬਾਰਡਰ 'ਤੇ ਦੇਸ਼ ਦੀ ਰਾਖੀ ਕਰ ਰਹੇ ਹਨ। ਸਿਆਚਿਨ 'ਚ ਤਾਪਮਾਨ ਜ਼ੀਰੋ ਤੋਂ ਹੇਠਾਂ-40 ਡਿਗਰੀ ਹੈ, ਜਿਸ ਲਈ ਸਮਾਨ ਦੀ ਵੀ ਲੋੜ ਹੈ ਪਰ ਉਥੇ ਜਵਾਨਾਂ ਤੱਕ ਇਹ ਸਾਮਾਨ ਕਿਵੇਂ ਪਹੁੰਚੇਗਾ? ਕੈਪਟਨ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਝਗੜਾ ਨਹੀਂ ਚਾਹੁੰਦੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ