ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ, ਬੀਜੇਪੀ ਲਗਾਤਾਰ ਆਪਣੇ ਖੇਮੇ ਨੂੰ ਮਜ਼ਬੂਤ ਕਰਨ ਅਤੇ ਵਿਰੋਧੀ ਕਿਲ੍ਹੇ 'ਚ ਸੇਂਧ ਲਗਾ ਕੇ ਉਨ੍ਹਾਂ ਦੇ ਵੱਡੇ-ਵੱਡੇ ਲੀਡਰਾਂ ਨੂੰ ਤੋੜਨ 'ਚ ਲੱਗੀ ਹੋਈ ਹੈ। ਐਤਵਾਰ ਨੂੰ ਭਾਜਪਾ ਨੂੰ ਇਕ ਹੋਰ ਸਫਲਤਾ ਮਿਲੀ। ਹਾਲ ਹੀ ਵਿੱਚ ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਛੱਡ ਚੁੱਕੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ, ਦਿਨੇਸ਼ ਤ੍ਰਿਵੇਦੀ ਨਵੀਂ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਬੀਜੇਪੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਧਰਮਿੰਦਰ ਪ੍ਰਧਾਨ ਮੌਜੂਦ ਸਨ। ਇਸ ਮੌਕੇ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਭਾਜਪਾ ਵਿੱਚ ਆਉਣਾ ਸੁਨਹਿਰੀ ਪਲ ਹੈ। ਦਿਨੇਸ਼ ਤ੍ਰਿਵੇਦੀ ਨੇ ਕਿਹਾ- “ਅੱਜ ਉਹ ਸੁਨਹਿਰੀ ਪਲ ਹੈ ਜਿਸ ਦੀ ਮੈਂ ਉਡੀਕ ਕਰ ਰਿਹਾ ਸੀ। ਅੱਜ ਅਸੀਂ ਜਨਤਕ ਜੀਵਨ 'ਚ ਇਸ ਲਈ ਹਾਂ ਕਿਉਂਕਿ ਜਨਤਾ ਸਰਬੋਤਮ ਹੈ। ਇਕ ਰਾਜਨੀਤਿਕ ਪਾਰਟੀ ਉਹ ਹੁੰਦੀ ਹੈ ਜਿਸ 'ਚ ਪਰਿਵਾਰ ਸਭ ਤੋਂ ਵਧੀਆ ਹੁੰਦਾ ਹੈ। ਅੱਜ ਮੈਂ ਸੱਚਮੁੱਚ ਜਨਤਾ ਦੇ ਪਰਿਵਾਰ ਵਿੱਚ ਸ਼ਾਮਲ ਹੋ ਗਿਆ ਹਾਂ। ਇਸ ਦਾ ਉਦੇਸ਼ ਲੋਕਾਂ ਦੀ ਸੇਵਾ ਕਰਨਾ ਹੈ।"
ਉਨ੍ਹਾਂ ਕਿਹਾ ਕਿ ਜਿਸ ਪਾਰਟੀ ਵਿੱਚ ਮੈਂ ਪਹਿਲਾਂ ਸੀ, ਉਥੇ ਸਿਰਫ ਇੱਕ ਪਰਿਵਾਰ ਦੀ ਸੇਵਾ ਕੀਤੀ ਜਾਂਦੀ ਹੈ, ਜਨਤਾ ਦੀ ਨਹੀਂ। ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਬੰਗਾਲ ਵਿੱਚ ਅੱਜ ਅਜਿਹਾ ਮਾਹੌਲ ਹੈ ਕਿ ਉਥੋਂ ਦੇ ਲੋਕ ਮੈਨੂੰ ਫੋਨ ਕਰਕੇ ਕਹਿੰਦੇ ਸੀ ਕਿ ਤੁਸੀਂ ਇਸ ਪਾਰਟੀ ਵਿੱਚ ਕੀ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਅੱਜ ਇਹ ਅਜਿਹੀ ਸਥਿਤੀ ਬਣ ਗਈ ਹੈ ਕਿ ਇਕ ਸਕੂਲ ਬਣਾਉਣ ਲਈ ਵੀ ਚੰਦਾ ਦੇਣਾ ਪੈ ਰਿਹਾ ਹੈ। ਦਿਨੇਸ਼ ਤ੍ਰਿਵੇਦੀ ਨੇ ਅੱਗੇ ਕਿਹਾ ਕਿ ਬੰਗਾਲ ਵਿੱਚ ਹਿੰਸਾ ਨਿਰੰਤਰ ਵੱਧ ਰਹੀ ਹੈ। ਉੱਥੇ ਦੀ ਹਿੰਸਾ ਅਤੇ ਭ੍ਰਿਸ਼ਟਾਚਾਰ ਤੋਂ ਜਨਤਾ ਪ੍ਰੇਸ਼ਾਨ ਹੈ। ਅਜਿਹੀ ਸਥਿਤੀ 'ਚ ਬੰਗਾਲ ਦੇ ਲੋਕ ਖੁਸ਼ ਹਨ ਕਿ ਅਸਲ ਤਬਦੀਲੀ ਉਥੇ ਹੋਣ ਵਾਲੀ ਹੈ।