ਇਰਾਕ ਤੇ ਸੀਰੀਆ ਵਿੱਚ ਅਮਰੀਕੀ ਡਿਪਲੋਮੈਟਾਂ ਤੇ ਸੈਨਿਕਾਂ ਉੱਤੇ ਤਿੰਨ ਰਾਕੇਟ ਤੇ ਡ੍ਰੋਨ ਨਾਲ ਹਮਲਾ ਹੋਇਆ ਹੈ। ਹਮਲੇ ਵਿੱਚ ਦੋ ਯੂਐਸ ਸਰਵਿਸ ਮੈਂਬਰ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਅਮਰੀਕੀ ਤੇ ਇਰਾਕੀ ਅਧਿਕਾਰੀਆਂ ਨੇ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ ਹੈ।


ਹਾਲਾਂਕਿ, ਅਜੇ ਤੱਕ ਕਿਸੇ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਦਰਅਸਲ, ਇਰਾਕੀ ਮਿਲਟਰੀਆ ਸਮੂਹਾਂ ਨੇ ਇਰਾਨ ਨਾਲ ਗੱਠਜੋੜ ਕਰਨ ਦਾ ਵਾਅਦਾ ਕੀਤਾ ਸੀ ਜਦੋਂ ਪਿਛਲੇ ਮਹੀਨੇ ਇਰਾਕ-ਸੀਰੀਆ ਸਰਹੱਦ 'ਤੇ ਅਮਰੀਕੀ ਹਮਲਿਆਂ ਵਿੱਚ ਉਨ੍ਹਾਂ ਦੇ ਚਾਰ ਮੈਂਬਰ ਮਾਰੇ ਗਏ ਸਨ।

ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਦੋਵੇਂ ਜ਼ਖਮੀ ਕਰਮਚਾਰੀ ਅਮਰੀਕੀ ਸੇਵਾ ਦੇ ਮੈਂਬਰ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਜ਼ਿਆਦਾ ਸੱਟ ਲੱਗੀ ਹੈ, ਜਦਕਿ ਦੂਜਾ ਥੋੜ੍ਹਾ ਜ਼ਖਮੀ ਹੈ। ਇਰਾਕੀ ਸੁਰੱਖਿਆ ਸੂਤਰਾਂ ਅਨੁਸਾਰ, ਵੀਰਵਾਰ ਤੜਕੇ ਬਗਦਾਦ ਦੇ ਗ੍ਰੀਨ ਜ਼ੋਨ ਦੇ ਅੰਦਰਲੇ ਅਮਰੀਕੀ ਦੂਤਾਵਾਸ 'ਤੇ ਦੋ ਰਾਕੇਟ ਦਾਗੇ ਗਏ।

ਜਿੱਥੇ ਦੂਤਘਰ ਦੇ ਐਂਟੀ-ਰਾਕੇਟ ਸਿਸਟਮ ਨੇ ਇਕ ਰਾਕੇਟ ਨੂੰ ਡਾਇਵਰਟ ਕੀਤਾ ਸੀ, ਜਦੋਂਕਿ ਦੂਜਾ ਰਾਕੇਟ ਖੇਤਰ ਦੇ ਘੇਰੇ ਦੇ ਨੇੜੇ ਡਿੱਗ ਗਿਆ। ਇਰਾਕੀ ਫੌਜੀ ਅਧਿਕਾਰੀਆਂ ਨੇ ਰਾਕੇਟ ਤੇ ਵਿਸਫੋਟਕ ਨਾਲ ਭਰੇ ਡਰੋਨ ਨਾਲ ਅਮਰੀਕੀ ਫੌਜਾਂ ਦੀ ਮੇਜ਼ਬਾਨੀ ਕਰਨ ਵਾਲੇ ਠਿਕਾਣਿਆਂ 'ਤੇ ਤਾਜ਼ਾ ਹਮਲਿਆਂ ਨੂੰ ਬੇਮਿਸਾਲ ਦੱਸਿਆ ਹੈ।

ਇਰਾਕੀ ਫੌਜੀ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਦੇ ਹਮਲੇ ਵਿਚ ਇਕ ਟਰੱਕ ਦੇ ਪਿਛਲੇ ਪਾਸੇ ਲੱਗੇ ਇਕ ਰਾਕੇਟ ਲਾਂਚਰ ਦੀ ਵਰਤੋਂ ਕੀਤੀ ਗਈ ਸੀ ਤੇ ਨੇੜਲੇ ਖੇਤ ਨੂੰ ਅੱਗ ਲਗਾਈ ਗਈ ਸੀ। ਮੰਗਲਵਾਰ ਨੂੰ ਕੁਰਦ ਸੁਰੱਖਿਆ ਸੂਤਰਾਂ ਅਨੁਸਾਰ, ਇੱਕ ਡਰੋਨ ਨੇ ਉੱਤਰੀ ਇਰਾਕ ਦੇ ਅਰਬਿਲ ਹਵਾਈ ਅੱਡੇ ‘ਤੇ ਹਮਲਾ ਕੀਤਾ। ਜਿੱਥੇ ਉਨ੍ਹਾਂ ਏਅਰਪੋਰਟ ਦੇ ਮੈਦਾਨ ਵਿੱਚ ਇੱਕ ਅਮਰੀਕੀ ਬੇਸ ਨੂੰ ਨਿਸ਼ਾਨਾ ਬਣਾਇਆ ਸੀ।

 



 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904