ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 16 ਫਰਵਰੀ ਨੂੰ ਸਹੁੰ ਚੁੱਕ ਸਮਾਗਮ ਲਈ ਖਾਸ ਮਹਿਮਾਨ ਨੂੰ ਸੱਦਾ ਭੇਜਿਆ ਹੈ। ਇਹ ਖਾਸ ਮਹਿਮਾਨ ਕੋਈ ਹੋਰ ਨਹੀਂ ਬੇਬੀ 'ਮਫਲਰਮੈਨ' ਹੈ। ਦਿੱਲੀ ਚੋਣ ਨਤੀਜਿਆਂ ਵਾਲੇ ਦਿਨ ਬੱਚੇ 'ਮਫਲਰਮੈਨ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਇਹ ਬੱਚਾ ਵੇਖਦਿਆਂ ਹੀ ਸੋਸ਼ਲ ਮੀਡੀਆ ਦਾ ਸਟਾਰ ਬਣ ਗਿਆ

ਆਪ’ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ


ਆਮ ਆਦਮੀ ਪਾਰਟੀ ਨੇ ਖੁਦ ਟਵੀਟ ਕਰਕੇ ਬੇਬੀ 'ਮਫਲਰਮੈਨ' ਦੀ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ। ‘ਆਪ’ ਨੇ ਬੇਬੀ ਮਫਲਰਮੈਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਵੱਡਾ ਐਲਾਨ: ਬੇਬੀ ਮਫਲਮੈਨ ਨੂੰ 16 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਦਾ ਸੱਦਾ ਦਿੱਤਾ ਗਿਆ ਹੈ। ਤਿਆਰ ਰਹੋ ਜੂਨੀਅਰ।"

ਦਰਅਸਲ, ਬੇਬੀ ਮਫਲਰਮੈਨ ਦਾ ਅਸਲ ਨਾਂ ਅਵਿਆਨ ਤੋਮਰ ਹੈ. ਇਸ ਦੇ ਪਿਤਾ ਦਾ ਨਾਂ ਰਾਹੁਲ ਤੋਮਰ ਅਤੇ ਮਾਂ ਦਾ ਨਾਂ ਮੀਨਾਕਸ਼ੀ ਤੋਮਰ ਹੈ ਜੋ ਕਿ ਦਿੱਲੀ ਦੇ ਮਯੂਰ ਵਿਹਾਰ ਖੇਤਰ ਦੀ ਰਹਿਣ ਵਾਲੇ ਹਨ। ਰਾਹੁਲ ਤੋਮਰ ਕੇਜਰੀਵਾਲ ਦੇ ਵੱਡੇ ਪ੍ਰਸ਼ੰਸਕਾਂ ਚੋਂ ਇੱਕ ਹਨ। ਚੋਣ ਨਤੀਜਿਆਂ ਦੀ ਸਵੇਰ ਨੂੰ ਉਸਨੇ ਕੇਜਰੀਵਾਲ ਦੇ ਗੇਟ ਅਪ 'ਚ ਤੋਮਰ ਆਪਣੇ ਬੇਟੇ ਅਵਯਾਨ ਨੂੰ ਤਿਆਰ ਕਰ ਪਾਰਟੀ ਦਫਤਰ ਲੈ ਗਏ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦਾ ਗੈਟ-ਅਪ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹੀ ਸੀ। ਇਸ ਗੈਟ-ਅਪ ਵਿੱਚ ਕੇਜਰੀਵਾਲ ਨੇ ਇੱਕ ਮਫਲਰ ਅਤੇ ਮਾਰੂਨ ਸਵੈਟਰ ਪਾਇਆ ਹੋਇਆ ਹੈਕੇਜਰੀਵਾਲ ਦੇ ਗੈਟ-ਅਪ ਤੋਂ ਬਾਅਦ ਉਸਨੂੰ ਸੋਸ਼ਲ ਮੀਡੀਆ 'ਤੇ 'ਮਫਲਮੈਨ' ਕਿਹਾ ਜਾਣ ਲੱਗ ਪਿਆ।