ਟਕਸਾਲੀਆਂ ਦੇ ਗੜ੍ਹ 'ਚ ਗਰਜਨਗੇ 'ਬਾਦਲ', ਸੁਖਬੀਰ ਸਣੇ ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਏਬੀਪੀ ਸਾਂਝਾ | 13 Feb 2020 12:19 PM (IST)
ਬੀਤੇ ਦਿਨੀਂ ਅੰਮ੍ਰਿਤਸਰ ਦੇ ਇੱਕ ਨਿਜੀ ਹੋਟਲ 'ਚ ਬੋਨੀ ਦੀ ਮੁਲਾਕਾਤ ਸੁਖਬੀਰ ਬਾਦਲ ਨਾਲ ਹੋਈ। ਹਾਲਾਂਕਿ ਏਬੀਪੀ ਸਾਂਝਾ ਨੇ ਬੋਨੀ ਅਜਨਾਲਾ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਕੁਝ ਵੀ ਨਹੀਂ ਬੋਲਗੇ। ਸਗੋਂ ਜਲਦੀ ਹੀ ਮੀਡੀਆ ਸਾਹਮਣੇ ਆ ਕੇ ਇਸ ਬਾਰੇ ਸਭ ਸਾਫ ਹੋ ਜਾਵੇਗਾ।
ਅੰਮ੍ਰਿਤਸਰ: ਅਜਨਾਲਾ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਦੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਵਿਚ ਹੋ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨੀਂ ਅੰਮ੍ਰਿਤਸਰ ਦੇ ਇੱਕ ਨਿਜੀ ਹੋਟਲ 'ਚ ਬੋਨੀ ਦੀ ਮੁਲਾਕਾਤ ਸੁਖਬੀਰ ਬਾਦਲ ਨਾਲ ਹੋਈ। ਹਾਲਾਂਕਿ ਏਬੀਪੀ ਸਾਂਝਾ ਨੇ ਬੋਨੀ ਅਜਨਾਲਾ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਕੁਝ ਵੀ ਨਹੀਂ ਬੋਲਗੇ। ਸਗੋਂ ਜਲਦੀ ਹੀ ਮੀਡੀਆ ਸਾਹਮਣੇ ਆ ਕੇ ਇਸ ਬਾਰੇ ਸਭ ਸਾਫ ਹੋ ਜਾਵੇਗਾ। ਇਸ ਰੈਲੀਆਂ ਦੀ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਕੀਤੀ ਗਈ ਸੀ। ਸੁਖਬੀਰ ਬਾਦਲ ਸਣੇ ਕਈ ਵੱਡੇ ਨੇਤਾ ਪਹੁੰਚਣਗੇ। ਹੁਣ ਖ਼ਬਰ ਆਈ ਹੈ ਕਿ ਸੁਖਬੀਰ ਬਾਦਲ, ਅਜਨਾਲਾ ਪਹੁੰਚ ਚੁੱਕੇ ਹਨਡ ਖ਼ਬਰਾਂ ਹਨ ਕਿ ਉਹ ਇਸ ਰੈਲੀ 'ਚ ਅਜਨਾਲਾ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਨੂੰ ਲੈਕੇ ਪਹੁੰਚਣਗੇ। ਸੁਖਬੀਰ ਅੱਜ ਦੀ ਰੈਲੀ 'ਚ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਗੇ। ਉਹ ਇੱਕ ਪਾਸੇ ਬੋਨੀ ਅਜਨਾਲਾ ਨੂੰ ਸ਼ਾਮਲ ਕਰਕੇ ਟਕਸਾਲੀਆਂ ਨੂੰ ਝਟਕਾ ਦੇਣਗੇ, ਉੱਥੇ ਹੀ ਕਾਂਗਰਸ ਸਰਕਾਰ ਦੇ ਖਿਲਾਫ਼ ਵੱਡੀ ਰੈਲੀ ਕਰਕੇ ਸਰਕਾਰ ਦੀ ਪੋਲ ਖੋਲਣਗੇ ਅਤੇ ਸੂਬੇ 'ਚ ਸਰਕਾਰ ਵਿਰੋਧੀ ਮੁਹਿੰਮ ਦਾ ਆਗਾਜ ਕਰਨਗੇ।