ਬਰਨਾਲਾ: ਪੰਜਾਬ 'ਚ ਨਿੱਤ ਦਿਨ ਨਸ਼ਿਆਂ ਦੇ ਚੱਲ ਰਹੇ ਕਾਰੋਬਾਰ ਦੀਆਂ ਪੋਲਾਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ। ਨਸ਼ਾ ਤਸਕਰੀ ਦੇ ਧੰਦੇ 'ਚ ਬਰਨਾਲਾ ਪੁਲਿਸ ਨੇ ਕੈਮਿਸਟ ਤੇ ਦੋ ਕਾਲਜਾਂ ਦੇ ਮਾਲਕ ਨਰੇਸ਼ ਮਿੱਤਲ ਉਰਫ ਰਿੰਕੂ ਨੂੰ ਗ੍ਰਿਫਤਾਰ ਕੇ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਹੈ।


ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮ ਤੋਂ 5 ਲੱਖ ਰੁਪਏ ਦੀ ਨਕਦੀ, ਨਸ਼ਾ ਸਪਲਾਈ ਕਰਨ ਲਈ ਵਰਤੀ ਜਾਂਦੀ ਇੱਕ ਇਨੋਵਾ ਕਾਰ ਤੇ 1800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਕ ਰਿੰਕੂ ਨਸ਼ਾ ਤਸਕਰੀ ਦਾ ਵੱਡਾ ਧੰਦਾ ਚਲਾ ਰਿਹਾ ਸੀ।

ਪੁਲਿਸ ਵੱਲੋਂ ਜਾਂਚ ਦੌਰਾਨ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ ਤੇ ਨਸ਼ੀਲੀਆਂ ਦਵਾਈਆਂ ਦਾ ਵੱਡਾ ਜ਼ਖੀਰਾ ਬਰਾਮਦ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਮੁਲਜ਼ਮ ਨਰੇਸ਼ ਮਿੱਤਲ ਬਰਨਾਲਾ-ਸੰਗਰੂਰ ਰੋਡ 'ਤੇ ਸੈਕਰਡ ਹਾਰਟ ਕਾਲਜ ਆਫ ਐਜੂਕੇਸ਼ਨ ਤੇ ਬਰਨਾਲਾ ਪੌਲੀਟੈਕਨਿਕ ਕਾਲਜ ਵੀ ਚਲਾ ਰਿਹਾ ਸੀ।

ਇਹ ਵੀ ਪੜ੍ਹੋ:

ਜਲੰਧਰ 'ਚ ਫੜੀ ਹੈਰੋਇਨ ਦੀ ਖੇਪ, ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਨਸ਼ਾ