ਮੁੰਬਈ: ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਦੌਰਾਨ ਲਗਾਤਾਰ ਦੂਜੇ ਦਿਨ ਸ਼ੇਅਰ ਬਾਜ਼ਾਰ ਤੋਂ ਚੰਗੀ ਖ਼ਬਰ ਆਈ ਹੈ। ਅੱਜ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 541.57 ਅੰਕ ਦੀ ਤੇਜ਼ੀ ਨਾਲ 38,685.59 'ਤੇ ਅਤੇ ਨਿਫਟੀ 171.10 ਅੰਕ ਚੜ੍ਹ ਕੇ 11,303.85 'ਤੇ ਪਹੁੰਚਿਆ। ਕੋਰੋਨਾ ਵਾਇਰਸ ਕਰਕੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਰੁਖ ਦਰਜ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਡਾਲਰ ਦੇ ਮੁਕਾਬਲੇ ਰੁਪਿਆ 50 ਪੈਸੇ ਦੀ ਗਿਰਾਵਟ ਨਾਲ 72.74 ਰੁਪਏ 'ਤੇ ਆ ਗਿਆ। ਪਹਿਲਾਂ ਰੁਪਏ 'ਚ ਮਜ਼ਬੂਤ ਰੁਝਾਨ ਰਿਹਾ, ਪਰ ਬਾਅਦ 'ਚ ਇਹ ਤੇਜ਼ੀ ਨਾਲ ਡਿੱਗਿਆ। ਵਿਦੇਸ਼ੀ ਮੁਦਰਾ ਡੀਲਰਾਂ ਦਾ ਕਹਿਣਾ ਹੈ ਕਿ ਰੁਪਏ ਦੇ ਕਾਰੋਬਾਰ ਨੇ ਰੁਪਏ ਵਿੱਚ ਜ਼ੋਰਦਾਰ ਸ਼ੁਰੂਆਤ ਕੀਤੀ ਹੋਈ ਸੀ।

ਇਹ ਲਗਾਤਾਰ ਦੂਜਾ ਸੈਸ਼ਨ ਹੈ ਜਿਸ ਵਿਚ ਘਰੇਲੂ ਮੁਦਰਾ ਦੀ ਗਿਰਾਵਟ ਆਈ ਹੈ। ਇਨ੍ਹਾਂ ਦੋਵਾਂ ਸੈਸ਼ਨਾਂ 'ਚ ਇਹ 113 ਪੈਸੇ ਘੱਟ ਹੋਇਆ ਹੈ। ਕਾਰੋਬਾਰ ਦੀ ਸਮਾਪਤੀ 'ਤੇ, ਇਹ ਆਖਰਕਾਰ 50 ਪੈਸੇ ਦੀ ਗਿਰਾਵਟ ਨਾਲ 72.74 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਹ 72.24 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।

ਉਧਰ ਮਾਹਰਾਂ ਦੇ ਮਨਣਾ ਹੈ ਕਿ ਕੋਰੋਨਾ ਤਬਾਹੀ ਜਾਰੀ ਰੱਖ ਸਕਦਾ ਹੈ। ਇਸ ਤੋਂ ਇਲਾਵਾ ਵੱਡੇ ਆਰਥਿਕ ਅੰਕੜੇ ਅਤੇ ਦੇਸ਼ ਵਿਚ ਨਵੀਨਤਮ ਘਟਨਾਵਾਂ ਦਾ ਵੀ ਘਰੇਲੂ ਸਟਾਕ ਮਾਰਕੀਟ 'ਤੇ ਅਸਰ ਪਵੇਗਾ। ਮਾਹਰਾਂ ਮੁਤਾਬਕ ਵਿਦੇਸ਼ੀ ਸੰਕੇਤ ਘਰੇਲੂ ਮਾਰਕੀਟ ਨੂੰ ਦਿਸ਼ਾ ਦੇਣਗੇ।

ਦੱਸ ਦਈਏ ਕਿ ਦੇਸ਼ ਦੇ ਜੀਡੀਪੀ ਦੇ ਅੰਕੜੇ ਪਿਛਲੇ ਹਫਤੇ ਦੇ ਅੰਤ 'ਚ ਜਾਰੀ ਕੀਤੇ ਗਏ ਸੀ, ਜਿਸ ਦੇ ਅਨੁਸਾਰ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਜੀਡੀਪੀ ਵਿਕਾਸ ਦਰ ਦਾ ਅਨੁਮਾਨ 4.7 ਪ੍ਰਤੀਸ਼ਤ ਹੈ, ਜੋ ਪਿਛਲੇ ਛੇ ਸਾਲਾਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ।

ਇਹ ਵੀ ਪੜ੍ਹੋ:

ਦੁਨੀਆ ਦੇ ਬਾਜ਼ਾਰਾਂ 'ਤੇ ਕਰੋਨਾ ਅਟੈਕ, ਸੈਂਸੈਕਸ 'ਚ 1000 ਅੰਕਾਂ ਦੀ ਗਿਰਾਵਟ