ਬਰਨਾਲਾ: ਲੌਕਡਾਊਨ 'ਚ ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਤੋਂ ਹੱਥ ਹਵਾ ਬੈਠੇ। ਇੱਥੋਂ ਤੱਕ ਕਿ ਕਈਆਂ ਤੋਂ ਲਗਾਤਾਰ ਕੰਮ ਲਿਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਇਨ੍ਹਾਂ 'ਚੋਣ ਹੀ ਇੱਕ ਸੀ ਬਰਨਾਲਾ ਦੇ ਕਸਬਾ ਹੰਡਿਆਇਆ ਦਾ ਨੌਜਵਾਨ ਜਸਵਿੰਦਰ ਭਾਰਦਵਾਜ਼, ਜਿਸ ਨੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ।
ਜਸਵਿੰਦਰ ਹੰਡਿਆਇਆ ਵਿੱਚ ਟਿੰਬਲ ਸਟੋਰ ’ਤੇ ਸ਼ੇਲਜਮੈਨ ਦਾ ਕੰਮ ਕਰਦਾ ਸੀ। ਫਰਵਰੀ ਮਹੀਨੇ ਤੋਂ ਬਾਅਦ ਉਸ ਨੂੰ ਕੋਈ ਤਨਖ਼ਾਹ ਨਹੀਂ ਦਿੱਤੀ ਗਈ। ਇਸ ਕਾਰਨ ਜਸਵਿੰਦਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਿਆ। ਉਹ ਅਜਿਹਾ ਦਹਿਲਾਉਣ ਵਾਲਾ ਕਦਮ ਚੁੱਕਣ ਨੂੰ ਮਜਬੂਰ ਹੋ ਗਿਆ। 37 ਸਾਲਾ ਨੌਜਵਾਨ ਜਸਵਿੰਦਰ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ।
ਕੋਰੋਨਾ ਵੈਕਸੀਨ ਬਣਾਉਣ 'ਚ ਰੂਸ ਨੇ ਮਾਰੀ ਬਾਜੀ! ਕਈ ਮੁਲਕਾਂ 'ਚ ਹੋ ਰਹੀ ਖੋਜ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੁਕਾਨ ਮਾਲਕਾਂ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਚੌਕੀ ਦਾ ਘਿਰਾਉ ਕਰਕੇ ਪ੍ਰਦਰਸ਼ਨ ਕੀਤਾ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
ਬੱਚਨ ਪਰਿਵਾਰ ਕੋਰੋਨਾ ਦਾ ਸ਼ਿਕਾਰ, ਅਮਿਤਾਭ ਤੋਂ ਬਾਅਦ ਐਸ਼ਵਰਿਆ ਤੇ ਅਰਾਧਿਆ ਦੀ ਰਿਪੋਰਟ ਵੀ ਪੌਜ਼ੇਟਿਵ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਬਰਨਾਲਾ ਦੇ ਨੌਜਵਾਨ ਨੇ ਤਨਖਾਹ ਨਾ ਮਿਲਣ 'ਤੇ ਚੁੱਕਿਆ ਖੌਫਨਾਕ ਕਦਮ
ਏਬੀਪੀ ਸਾਂਝਾ
Updated at:
12 Jul 2020 04:07 PM (IST)
ਲੌਕਡਾਊਨ 'ਚ ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਤੋਂ ਹੱਥ ਹਵਾ ਬੈਠੇ। ਇੱਥੋਂ ਤੱਕ ਕਿ ਕਈਆਂ ਤੋਂ ਲਗਾਤਾਰ ਕੰਮ ਲਿਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਇਨ੍ਹਾਂ 'ਚੋਣ ਹੀ ਇੱਕ ਸੀ ਬਰਨਾਲਾ ਦੇ ਕਸਬਾ ਹੰਡਿਆਇਆ ਦਾ ਨੌਜਵਾਨ ਜਸਵਿੰਦਰ ਭਾਰਦਵਾਜ਼, ਜਿਸ ਨੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ।
- - - - - - - - - Advertisement - - - - - - - - -