ਚੰਡੀਗੜ੍ਹ: ਸ੍ਰੀ ਹਰਮੰਦਿਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ। ਅਜੇ ਬੀਤੀ ਕੱਲ੍ਹ ਹੀ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਈ ਸੀ। ਅੱਜ ਤੜਕੇ 4.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਇਹ ਨਹੀਂ ਪਤਾ ਚੱਲ ਸਕਿਆ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਕਿਵੇਂ ਹੋਇਆ ਸੀ। ਹਾਲਾਂਕਿ ਇਹ ਪਤਾ ਚੱਲਿਆ ਹੈ ਕਿ ਤਿੰਨ ਮਾਰਚ ਨੂੰ ਉਨ੍ਹਾਂ ਦੇ ਘਰ ਅਮਰੀਕਾ ਤੋਂ ਕੁਝ ਮਹਿਮਾਨ ਆਏ ਸੀ।
ਨਵੰਬਰ ‘ਚ ਉਨ੍ਹਾਂ ਦੇ ਬ੍ਰਿਟੇਨ ਜਾਣ ਬਾਰੇ ਵੀ ਪਤਾ ਪਤਾ ਚੱਲਿਆ ਹੈ। ਉਨ੍ਹਾਂ ਨੂੰ ਅਸਥਮਾ ਦੀ ਸ਼ਿਕਾਇਤ ਵੀ ਸੀ। ਅਜਿਹੇ ‘ਚ ਸੰਕਰਮਣ ਤੇਜ਼ੀ ਨਾਲ ਫੈਲਿਆ। 19 ਮਾਰਚ ਨੂੰ ਉਹ ਕੀਰਤਨ ਸਮਾਗਮ ਲਈ ਚੰਡੀਗੜ੍ਹ ਵੀ ਗਏ ਸੀ, ਜਿੱਥੇ 100 ਦੇ ਕਰੀਬ ਲੋਕ ਮੌਜੂਦ ਸੀ। 20 ਮਾਰਚ ਨੂੰ ਅੰਮ੍ਰਿਤਸਰ ਵਾਪਸ ਆਏ ਤਾਂ ਤਬੀਅਤ ਖਰਾਬ ਹੋਣ ‘ਤੇ ਚੈੱਕਅਪ ਕਰਵਾਇਆ ਸੀ। ਉਨ੍ਹਾਂ ਦੇ ਸੰਪਰਕ ‘ਚ ਰਹੇ ਪਰਿਵਾਰ ਵਾਲਿਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਪੂਰਾ ਇਲਾਕਾ ਵੀ ਸੀਲ ਕਰ ਦਿੱਤਾ ਗਿਆ ਹੈ।
ਨਿਰਮਲ ਰਾਗੀ ਨੂੰ 2009 ‘ਚ ਪਦਮਸ਼੍ਰੀ ਐਵਾਰਡ ਮਿਲਿਆ ਸੀ। ਉਹ ਗੁਰਬਾਣੀ ਦੇ ਮਸ਼ਹੂਰ ਰਾਗੀ ਸਨ। ਦੁਨੀਆ ਭਰ ‘ਚ ਕੀਰਤਨ ਸਮਾਗਮ ਲਈ ਜਾਂਦੇ ਸੀ। ਪੰਜਾਬ ‘ਚ ਹੁਣ ਤੱਕ ਪੰਜ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਕੁੱਲ 46 ਮਾਮਲੇ ਕੋਰੋਨਾ ਦੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ :
ਪਦਮਸ਼੍ਰੀ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਨਾਲ ਮੌਤ, ਹੁਣ ਤੱਕ ਪੰਜ ਦੀ ਮੌਤ, 46 ਪਾਜ਼ਿਟਿਵ
ਮੁਹਾਲੀ 'ਚ ਤਿੰਨ ਹੋਰ ਕੋਰੋਨਾ ਪੌਜ਼ੇਟਿਵ ਕੇਸ, ਪੀੜਤਾਂ 'ਚ 10 ਸਾਲਾ ਬੱਚਾ ਵੀ ਸ਼ਾਮਲ
ਵਿਦੇਸ਼ ਤੋਂ ਛੇ ਮਹੀਨੇ ਪਹਿਲਾਂ ਪਰਤੇ ਸੀ ਭਾਈ ਨਿਰਮਲ ਸਿੰਘ ਖਾਲਸਾ, ਆਖਰ ਕਿਵੇਂ ਹੋਏ ਕੋਰੋਨਾ ਦਾ ਸ਼ਿਕਾਰ?
ਏਬੀਪੀ ਸਾਂਝਾ
Updated at:
02 Apr 2020 11:59 AM (IST)
ਸ੍ਰੀ ਹਰਮੰਦਿਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ। ਅਜੇ ਬੀਤੀ ਕੱਲ੍ਹ ਹੀ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਈ ਸੀ। ਅੱਜ ਤੜਕੇ 4.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਇਹ ਨਹੀਂ ਪਤਾ ਚੱਲ ਸਕਿਆ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਕਿਵੇਂ ਹੋਇਆ ਸੀ।
- - - - - - - - - Advertisement - - - - - - - - -