ਦੱਸ ਦੇਈਏ ਕਿ ਸੀਏਏ ਖਿਲਾਫ ਰੋਸ ਪ੍ਰਦਰਸ਼ਨ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਸ਼ਾਹੀਨ ਬਾਗ ‘ਚ ਚੱਲ ਰਿਹਾ ਹੈ। ਮੰਗਲਵਾਰ ਨੂੰ # ਕੱਲ੍ਹ_ਭਾਰਤਬੰਦ_ਰਹੇਗਾ ਹੈਸ਼ਟੈਗ ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਬੰਦ ‘ਚ ਮੁੱਖ ਤੌਰ 'ਤੇ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਦੇ ਨਾਲ ਬਹੁਜਨ ਕ੍ਰਾਂਤੀ ਮੋਰਚਾ, ਸੀਪੀਆਈ ਮਾਲੇ ਅਤੇ ਇਨਸਾਫ ਮੰਚ ਸ਼ਾਮਲ ਹਨ।
ਟਵਿੱਟਰ 'ਤੇ ਬਹੁਜਨ ਕ੍ਰਾਂਤੀ ਮੋਰਚਾ ਨਾਮੀ ਸੰਸਥਾ ਦਾ ਪੋਸਟਰ ਤੇਜ਼ੀ ਨਾਲ ਵਾਇਰਲ ਹੋ ਗਿਆ, ਜਿਸ 'ਚ ਲਿਖਿਆ ਗਿਆ ਸੀ ਕਿ 29 ਜਨਵਰੀ ਨੂੰ ਦੇਸ਼ ਭਰ 'ਚ ਸੀਏਏ, ਐਨਆਰਸੀ ਅਤੇ ਈਵੀਐਮ ਵਿਰੁੱਧ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਅਤੇ ਅੰਦੋਲਨ ਕੀਤੇ ਜਾਣਗੇ। ਨਾਲ ਹੀ ਇਸ ਪੋਸਟਰ 'ਚ ਡੀਐਨਏ ਦੇ ਅਧਾਰ 'ਤੇ ਐਨਆਰਸੀ ਲਾਗੂ ਕਰਨ ਬਾਰੇ ਕਿਹਾ ਗਿਆ ਹੈ।
ਇਹ ਸੰਗਠਨ ਦੇਸ਼ ਭਰ 'ਚ ਬੰਦ ਨੂੰ ਕਾਮਯਾਬ ਬਣਾਉਣ ਲਈ ਕਈ ਪ੍ਰੋਗਰਾਮ ਕਰ ਰਹੇ ਹਨ। ਵਪਾਰਕ ਸੰਗਠਨਾਂ ਨੇ ਵੀ ਇਸ ਬੰਦ ਦਾ ਸਮਰਥਨ ਕੀਤਾ ਹੈ। ਇੱਥੇ ਬੰਦ ਦੇ ਸੱਦੇ ਤੋਂ ਬਾਅਦ ਪ੍ਰਸ਼ਾਸਨ ਵੀ ਚੌਕਸ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉੱਤਰ ਪ੍ਰਦੇਸ਼ 'ਚ ਭਾਰਤ ਬੰਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸੁਰੱਖਿਆ ਨਾਲ ਸਬੰਧਤ ਅਲਰਟ ਜਾਰੀ ਕੀਤਾ ਹੈ।
ਦੇਹਰਾਦੂਨ 'ਚ ਸ਼ਹਿਰ ਕਾਜ਼ੀ ਮੁਹੰਮਦ ਅਹਿਮਦ ਕਾਸਮੀ ਨੇ ਲੋਕਾਂ ਨੂੰ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਕੀਤੀ ਹੈ। ਇੱਥੇ ਉਤਰਾਖੰਡ ਪੁਲਿਸ ਵੀ ਅਲਰਟ 'ਤੇ ਹੈ। ਪੁਲਿਸ ਨੇ ਸ਼ਹਿਰ 'ਤੇ ਨਜ਼ਰ ਰੱਖਣ ਲਈ ਦੇਹਰਾਦੂਨ ਨੂੰ 5 ਜ਼ੋਨਾਂ ਅਤੇ 11 ਸੈਕਟਰਾਂ 'ਚ ਵੰਡਿਆ ਹੈ।