ਕਾਨਪੁਰ: ਕਾਨਪੁਰ 'ਚ ਪੁਲਿਸ ਮੁਲਾਜ਼ਮਾਂ' ਤੇ ਹੋਏ ਹਮਲੇ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸ ਘਰ ਤੋਂ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਕੀਤੀ ਗਈ ਸੀ, ਉਹ ਜੇਸੀਬੀ ਦੀ ਸਹਾਇਤਾ ਨਾਲ ਢਾਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਿਕਾਸ ਦੇ ਘਰ ਮੌਜੂਦ ਵਾਹਨਾਂ ਨੂੰ ਵੀ ਕਾਬੂ ਕਰ ਲਿਆ ਹੈ। ਵਿਕਾਸ ਦੇ ਘਰ ਵਿੱਚ ਦੋ ਗੱਡੀਆਂ ਫਾਰਚੂਨਰ ਅਤੇ ਸਕਾਰਪੀਅਨ ਸਨ।

ਇਨ੍ਹਾਂ ਗੱਡੀਆਂ 'ਚੋਂ ਇਕ ਵਿਕਾਸ ਦੇ ਨਾਮ ‘ਤੇ ਹੈ, ਜਦੋਂਕਿ ਦੂਜੀ ਗੱਡੀਇਕ ਅਮਨ ਤਿਵਾੜੀ ਦੇ ਨਾਮ 'ਤੇ ਰਜਿਸਟਰਡ ਹੈ। ਘਰ 'ਚ ਵਿਕਾਸ ਦੇ ਪਿਤਾ ਸੀ, ਉਨ੍ਹਾਂ ਨੂੰ ਦੂਜੇ ਘਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

1984 ਦੰਗਿਆਂ ਨਾਲ ਜੁੜਿਆ ਅਮਿਤਾਭ ਬੱਚਨ ਦਾ ਬਿਆਨ ਟਾਈਟਲਰ ਨੂੰ ਫਸਾਏਗਾ! ਜੀਕੇ ਨੇ ਕੀਤੀ ਘੇਰਾਬੰਦੀ

ਬੇਪੁਰ ਥਾਣੇ ਦੇ ਇੰਚਾਰਜ ਵਿਨੇ ਕੁਮਾਰ ਸਸਪੈਂਡ:

ਚੌਬੇਪੁਰ ਥਾਣੇ ਦੇ ਇੰਚਾਰਜ ਵਿਨੈ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਨੈ ਕੁਮਾਰ 'ਤੇ ਜਾਣਕਾਰੀ ਲੀਕ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਆਦੇਸ਼ ਵੀ ਦਿੱਤੇ ਗਏ ਹਨ।



ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵਿਕਾਸ ਦੂਬੇ ਨੂੰ ਫੜਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਯੂਪੀ ਪੁਲਿਸ ਨੇ ਸੁਰਾਗ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ