ਚੰਡੀਗੜ੍ਹ: ਬਾਦਲ ਪਰਿਵਾਰ ਖਿਲਾਫ ਝੰਡੇ ਚੁਕਣ ਵਾਲੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੈ ਕਿ ਉਹ ਨਾ ਤਾਂ ਵਿਧਾਨ ਸਭਾ ਚੋਣ ਲੜਨਗੇ ਤੇ ਨਾ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਹੋਣਗੇ।


ਦੱਸ ਦਈਏ ਕਿ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਿਧਾਂਤਾਂ 'ਤੇ ਲਿਆਉਣ ਲਈ ਬਾਦਲਾਂ ਦਾ ਸਾਥ ਛੱਡ ਨਵੀਂ ਪਾਰਟੀ ਬਣਾਈ ਗਈ। ਇਸ ਤੋਂ ਬਾਅਦ ਹੁਣ ਢੀਂਡਸਾ ਨੇ ਕਿਸੇ ਅਹੁਦੇ ਦਾ ਲਾਲਚ ਨਾ ਕਰਦਿਆਂ ਆਪਣੀ ਗੱਲ 'ਤੇ ਕਾਇਮ ਰਹਿਣ ਦਾ ਦਾਅਵਾ ਕੀਤਾ ਹੈ। ਢੀਂਡਸਾ ਨੇ ਕਿਹਾ ਕਿ ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਨਾ ਕਿਸੇ ਹਲਕੇ ਤੋਂ ਖੜ੍ਹੇ ਹੋਣਗੇ ਤੇ ਨਾ ਹੀ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਹੋਣਗੇ।

ਲਾਹੌਰ ਦੇ ਗੁਰਦੁਆਰੇ 'ਤੇ ਮਸਜਿਦ ਦੇ ਦਾਅਵੇ ਤੋਂ ਕੈਪਟਨ ਖਫਾ, ਭਾਰਤ ਸਰਕਾਰ ਨੂੰ ਸਖਤੀ ਦਿਖਾਉਣ ਦੀ ਅਪੀਲ

ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਦੀ ਡਿੱਗੀ ਸਾਖ ਨੂੰ ਮੁੜ ਲੀਹਾਂ ’ਤੇ ਲਿਆਉਣਾ, ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰਨ ਤੋਂ ਇਲਾਵਾ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਨਾਲ ਜੋੜਨਾ, ਕਿਸਾਨਾਂ, ਵਪਾਰੀਆਂ ਤੇ ਹੋਰਨਾਂ ਵਰਗਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਹੈ।

ਉਨ੍ਹਾਂ ਕਿਹਾ ਉਹ ਪਾਰਟੀ ਦੇ ਇਕ ਸੱਚੇ ਸੇਵਾਦਾਰ ਵਾਂਗ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸਤ ਤੋਂ ਮੁਕਤ ਕਰਕੇ ਪੜ੍ਹੇ-ਲਿਖੇ ਤੇ ਬੇਦਾਗ ਲੋਕਾਂ ਨੂੰ ਅੱਗੇ ਲਿਆਉਣਾ ਉਨ੍ਹਾਂ ਦਾ ਫਰਜ਼ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ