ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ (Punjab) ਵਿੱਚ ਕੋਰੋਨਾ (coronavirus) ਦੇ ਮਰੀਜ਼ ਤੇਜ਼ੀ ਨਾਲ ਠੀਕ (patients recovery) ਹੋ ਰਹੇ ਹਨ। ਛੇ ਹੋਰ ਮਰੀਜ਼ਾਂ ਦੀ ਰਿਪੋਰਟ ਨੈਗਟਿਵ (report negative) ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਸੂਬੇ ਵਿੱਚ ਹੁਣ ਤੱਕ 2107 ਮਰੀਜ਼ਾਂ ਵਿੱਚੋਂ 1800 ਮਰੀਜ਼ ਠੀਕ ਹੋ ਚੁੱਕੇ ਹਨ। ਯਾਨੀ 85.42 ਫੀਸਦ ਕੋਰੋਨਾ ਮਰੀਜ਼ ਠੀਕ ਹੋ ਘਰ ਚਲੇ ਗਏ ਹਨ।
ਅੰਮ੍ਰਿਤਸਰ ਵਿੱਚ ਢਾਈ ਮਹੀਨਿਆਂ ਦੇ ਬੱਚੇ ਦੀ ਮੌਤ ਕਿਸ ਤਰ੍ਹਾਂ ਹੋ ਗਈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਸੇ ਤਰ੍ਹਾਂ ਬਟਾਲਾ (ਗੁਰਦਾਸਪੁਰ) ‘ਚ ਚਾਰ ਗਰਭਵਤੀ ਔਰਤਾਂ ਨੂੰ ਸੰਕਰਮਣ ਕਿਵੇਂ ਹੋਇਆ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਅੰਮ੍ਰਿਤਸਰ ਦੇ ਦੋ ਨਵੇਂ ਮਰੀਜ਼ਾਂ ਦੀ ਵੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਸਭ ਤੋਂ ਵੱਧ ਨਵੇਂ ਮਰੀਜ਼ਾਂ ਦੀ ਗਿਣਤੀ ਹੁਸ਼ਿਆਰਪੁਰ ਵਿੱਚ ਸੱਤ ਕੇਸ, ਜਦੋਂਕਿ ਪਠਾਨਕੋਟ ਵਿੱਚ ਦੋ ਤੇ ਜਲੰਧਰ ਤੇ ਲੁਧਿਆਣਾ ਵਿੱਚ ਇੱਕ-ਇੱਕ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ।
ਗ੍ਰੀਨ ਜ਼ੋਨ ਵਿਚ ਐਲਾਨੇ ਬਟਾਲਾ (ਗੁਰਦਾਸਪੁਰ) ‘ਚ ਕੋਰੋਨਾ ਸਕਾਰਾਤਮਕ ਆਈਆਂ ਚਾਰ ਗਰਭਵਤੀ ਔਰਤਾਂ ਵਿੱਚੋਂ ਦੋ ਦੀ ਜਣੇਪੇ ਹੋ ਗਏ, ਜਦਕਿ ਦੋ ਹੋਰਾਂ ਨੂੰ ਸਿਵਲ ਹਸਪਤਾਲ ਵਿੱਚ ਆਈਸੋਲੇਟ ਕੀਤਾ ਗਿਆ ਹੈ। ਨਵਜੰਮੇ ਬੱਚਿਆਂ ਦੇ ਨਮੂਨੇ ਵੀ ਜਾਂਚ ਲਈ ਭੇਜੇ ਗਏ ਹਨ। ਇਹ ਔਰਤਾਂ ਬਸੰਤ ਨਗਰ, ਪਿੰਡ ਡੰਡੋਈ, ਡੰਡਿਆਲਾ ਤੇ ਬਟਾਲਾ ਦੇ ਡੱਲਾ ਕੜੀਆਂ ਦੀਆਂ ਹਨ। ਸਾਰਿਆਂ ਨੂੰ 19 ਮਈ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।
ਫਾਜ਼ਿਲਕਾ ਵਿਚ ਦੋ ਹੋਰ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰੂਪਨਗਰ ਤੇ ਮੁਕਤਸਰ ਵਿੱਚ ਦੋ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ।
ਸਕਾਰਾਤਮਕ ਕੇਸ ਹੁਣ ਤੱਕ - 2107
ਨਵੇਂ ਸਕਾਰਾਤਮਕ ਮਾਮਲੇ - 18
ਮੌਤ ਦੇ ਨਵੇਂ ਕੇਸ - 1
ਹੁਣ ਤੱਕ ਮੌਤ - 41
ਠੀਕ ਹੋਏ ਲੋਕ- 1800
ਮੌਜੂਦਾ ਸਕਾਰਾਤਮਕ - 266
ਹੁਣ ਤੱਕ ਸਕਾਰਾਤਮਕ - 29
ਹੁਣ ਤੱਕ ਸਕਾਰਾਤਮਕ ਹਜ਼ੂਰ ਸਾਹਿਬ ਤੋਂ ਵਾਪਸ ਆਏ - 1182
ਹੁਣ ਤੱਕ ਲਏ ਗਏ ਸੈਂਪਲ - 59,618
ਨਕਾਰਾਤਮਕ ਆਏ ਸੈਂਪਲ -53,871
ਰਿਪੋਰਟ ਦਾ ਇੰਤਜ਼ਾਰ- 3599
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬ ਨੂੰ ਕੋਰੋਨਾ ਤੋਂ ਵੱਡੀ ਰਾਹਤ, 2107 'ਚੋਂ 1800 ਮਰੀਜ਼ ਹੋਏ ਠੀਕ
ਮਨਵੀਰ ਕੌਰ ਰੰਧਾਵਾ
Updated at:
22 May 2020 11:28 AM (IST)
ਕੋਰੋਨਾ ਨਾਲ 41 ਮੌਤਾਂ ਹੋਈਆਂ ਤੇ ਵੀਰਵਾਰ ਨੂੰ 18 ਹੋਰ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਨ੍ਹਾਂ ਵਿੱਚੋਂ ਸੱਤ ਮਰੀਜ਼ਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ।
- - - - - - - - - Advertisement - - - - - - - - -