ਪਟਨਾ: ਜੀ ਹਾਂ, ਬਿਹਾਰ ਪੁਲਿਸ ਭਰਤੀ ਪ੍ਰੀਖਿਆ ਦੌਰਾਨ ਕੁਝ ਅਜਿਹਾ ਨਕਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੁਜ਼ਫਰਪੁਰ 'ਚ ਪਟਨਾ ਨਿਵਾਸੀ ਧੰਨਜਯ ਪੁਲਿਸ ਦੀ ਲਿਖਤ ਪ੍ਰੀਖਿਆ ਦੇ ਰਿਹਾ ਸੀ। ਲੋਕਾਂ ਦੀ ਨਜ਼ਰ ਤੋਂ ਬਚਣ ਲਈ ਉਸ ਨੇ ਆਪਣੇ ਅੰਡਰਵੀਅਰ 'ਚ ਮੋਬਾਈਲ ਤੇ ਈਅਰਫੋਨ ਕੰਨ 'ਚ ਲਗਾਇਆ ਸੀ।
ਉਸ ਦੀ ਚਾਲਾਕੀ ਜਲਦੀ ਹੀ ਸਭ ਦੇ ਸਾਹਮਣੇ ਆ ਗਈ। ਧੰਨਜਯ ਪ੍ਰੀਖਿਆ ਦਿੰਦੇ ਸਮੇਂ ਕੁਝ ਬੜਬੜਾ ਰਿਹਾ ਸੀ। ਇਸ ਤੋਂ ਬਾਅਦ ਹਾਲ 'ਚ ਤਾਇਨਾਤ ਅਧਿਕਾਰੀ ਨੂੰ ਉਸ 'ਤੇ ਸ਼ੱਕ ਹੋਇਆ। ਇਸ ਦੌਰਾਨ ਉਸ ਨੇ ਕੰਨ 'ਚ ਦਰਦ ਦੀ ਸ਼ਿਕਾਇਤ ਕੀਤੀ ਤੇ ਛਾਣਬੀਣ ਦੌਰਾਨ ਅਧਿਕਾਰੀ ਦਾ ਸ਼ੱਕ ਪੱਕਾ ਹੋ ਗਿਆ। ਇਸ ਤੋਂ ਬਾਅਦ ਪ੍ਰੀਖਿਆਰਥੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪ੍ਰੀਖਿਆ 'ਚ ਨਕਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕਰ ਲਿਆ ਗਿਆ।
ਪ੍ਰੀਖਿਆ ਦੌਰਾਨ ਜਿੱਥੇ ਮੁੰਨਾ ਭਾਈ ਨਕਲ ਕਰਨ ਲਈ ਨਵੀਆਂ ਨਵੀਆਂ ਸਕੀਮਾਂ ਅਪਨਾਉਂਦੇ ਹਨ ਤਾਂ ਉਧਰ ਕਦਾਚਾਰ ਮੁਕਤ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ ਮਾਮਲਾ ਅਦਾਲਤ ਤਕ ਪਹੁੰਚ ਜਾਂਦਾ ਹੈ।
ਪੁਲਿਸ ਭਰਤੀ ਦੀ ਪ੍ਰੀਖਿਆ 'ਚ ਮੁੰਨਾਬਾਈ! ਅੰਡਰਵੀਅਰ 'ਚ ਮੋਬਾਈਲ ਤੇ ਕੰਨਾਂ 'ਚ ਈਅਰਫੋਨ
ਏਬੀਪੀ ਸਾਂਝਾ
Updated at:
15 Jan 2020 03:20 PM (IST)
ਪ੍ਰੀਖਿਆਰਥੀ ਇਮਤਿਹਾਨਾਂ 'ਚ ਨਕਲ ਦੀਆਂ ਵੱਖਰੀਆਂ ਤਰਕੀਬਾਂ ਘੜਦੇ ਰਹਿੰਦੇ ਹਨ। ਆਪਣੇ ਆਪ ਨੂੰ ਪ੍ਰੀਖਿਆ 'ਚ ਕਾਮਯਾਬ ਕਰਨ ਲਈ ਅੱਜਕੱਲ੍ਹ ਡਿਵਾਈਸ ਦਾ ਇਸਤੇਮਾਲ ਕਰਨਾ ਆਮ ਹੋ ਗਿਆ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੁਜ਼ਫਰਪੁਰ 'ਚ। ਇੱਥੇ ਪੁਲਿਸ ਭਰਤੀ ਦੀ ਪ੍ਰੀਖਿਆ ਲਈ ਉਮੀਦਵਾਰ ਨੇ ਨਕਲ ਦੀ ਤਿਆਰੀ ਤਾਂ ਪੂਰੀ ਕੀਤੀ ਪਰ ਉਸ ਦੀ ਚਾਲਾਕੀ ਫੜੀ ਗਈ।
- - - - - - - - - Advertisement - - - - - - - - -