ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਧਰੁਵ ਦਾਹੀਆ ਖ਼ਿਲਾਫ਼ ਵੱਡਾ ਮੋਰਚਾ ਖੋਲ੍ਹਦਿਆਂ ਕਿਹਾ ਕਿ ਖੰਨਾ ਵਿੱਚ ਤਾਇਨਾਤੀ ਦੌਰਾਨ ਇਨ੍ਹਾਂ ਨੇ ਇੱਕ ਫਾਦਰ ਦੇ ਘਰੋਂ ਸੋਲਾਂ ਕਰੋੜ ਰੁਪਏ ਦੀ ਰਾਸ਼ੀ ਜਲੰਧਰ ਤੋਂ ਬਰਾਮਦ ਕਰਕੇ ਖੰਨਾ ਤੋਂ ਦਿਖਾਈ ਸੀ ਅਤੇ ਉਸ ਵਿੱਚੋਂ ਵੀ ਛੇ ਕਰੋੜ ਰੁਪਏ ਦਾ ਗਬਨ ਕੀਤਾ ਸੀ। ਇਨ੍ਹਾਂ 'ਚੋ ਡੇਢ ਕਰੋੜ ਦੀ ਐਸਐਸਪੀ ਦਾਹੀਆ ਕੋਲੋਂ ਰਿਕਵਰੀ ਅਜੇ ਬਾਕੀ ਹੈ ਪਰ ਇਸ ਮਾਮਲੇ 'ਚ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਬਣਾਈ ਐੱਸਆਈਟੀ ਵੱਲੋਂ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਸਗੋਂ ਉਸ ਨੂੰ ਇੱਕ ਹੋਰ ਵੱਡੇ ਜ਼ਿਲ੍ਹੇ ਤਰਨ ਤਾਰਨ ਦਾ ਐਸਐਸਪੀ ਲਗਾ ਦਿੱਤਾ। ਜ਼ਿਲ੍ਹੇ ਦੇ ਐਸਐਸਪੀ ਦੇ ਹੁੰਦਿਆਂ ਸਭ ਤੋਂ ਵੱਧ ਮੌਤਾਂ ਤਰਨ ਤਾਰਨ ਜ਼ਿਲ੍ਹੇ ਵਿੱਚ ਹੋਈਆਂ ਹਨ, ਜਿਸ ਲਈ ਸਿੱਧੇ ਤੌਰ 'ਤੇ ਧਰੁਵ ਜ਼ਿੰਮੇਵਾਰ ਹੈ। ਮਜੀਠੀਆ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਆਸ਼ੀਰਵਾਦ ਧਰੁਵ ਦਾਹੀਆ ਨੂੰ ਇਸ ਕਦਰ ਹੈ ਕਿ ਉਨ੍ਹਾਂ ਦੀ ਕੋਈ ਵੀ ਗੱਲ ਡੀਜੀਪੀ ਦਫ਼ਤਰ ਵੱਲੋਂ ਮੋੜੀ ਨਹੀਂ ਜਾਂਦੀ।
ਮਿਲ ਗਈ ਕੋਰੋਨਾ ਦੀ ਪਹਿਲੀ ਵੈਕਸੀਨ, ਰੂਸ ਦੇ ਰਾਸ਼ਟਰਪਤੀ ਦੀ ਧੀ ਨੂੰ ਲਾਇਆ ਗਿਆ ਟੀਕਾ
ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮੁਕੱਦਮਾ ਦਰਜ ਕਰਨ ਦੀ ਗੱਲ ਕਰਦੇ ਤਾਂ ਹਨ ਪਰ ਸਭ ਤੋਂ ਪਹਿਲਾਂ ਤਰਵਾਏ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਸਰਕਾਰ ਨੇ ਤਾਂ ਅਜੇ ਤੱਕ ਉਸ ਨੂੰ ਮੁਅੱਤਲ ਵੀ ਨਹੀਂ ਕੀਤਾ ਤਾਂ ਉਸ ਦੇ ਖਿਲਾਫ ਕਾਰਵਾਈ ਕੀ ਕਰਨੀ। ਸਗੋਂ ਉਸ ਨੂੰ ਵੱਡੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਲਗਾ ਦਿੱਤਾ। ਮਜੀਠੀਆ ਨੇ ਕਿਹਾ ਕਿ ਦਾਹੀਆ ਦੀ ਭੂੰਗਾ ਦੀ ਜੇਕਰ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਸਾਰੀਆਂ ਕੜੀਆਂ ਉੱਪਰ ਤੱਕ ਸਾਹਮਣੇ ਆ ਜਾਣਗੀਆਂ।