ਦੁਨੀਆ ਦੇ ਦੂਸਰੇ ਸਭ ਤੋਂ ਅਮੀਰ ਆਦਮੀ ਤੇ ਮਾਈਕ੍ਰੋਸਾਫਟ ਦੇ ਫਾਊਂਡਰ ਬਿੱਲ ਗੇਟਸ ਨੇ ਆਪਣੇ ਲਈ ਸੂਪਰ ਕੂਲ ਇਲੈਕਟ੍ਰਿਕ ਕਾਰ ਖਰੀਦੀ ਹੈ। ਮਾਰਕ ਬਰਾਉਨਲੀ ਨਾਲ ਇੰਟਰਵੀਊ 'ਚ ਉਨ੍ਹਾਂ ਇਸ ਬਾਰੇ ਖੁਲਾਸਾ ਕੀਤਾ। ਬਿੱਲ ਗੇਟਸ ਨੇ ਕਿਹਾ ਕਿ ਉਨ੍ਹਾਂ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਪੋਰਸ਼ ਟੇਕਨ ਖਰੀਦੀ ਹੈ।


ਇਸ ਕਾਰ ਦੀ ਕੀਮਤ 1.85 ਲੱਖ ਡਾਲਰ ਕਰੀਬ 1.3 ਕਰੋੜ ਰੁਪਏ ਹੈ। ਇਸ ਕਾਰ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਇਲੈਕਟ੍ਰਿਕ ਕਾਰ ਹੈ ਤੇ ਇਹ ਸੂਪਰ ਕੂਲ ਹੈ। ਸਪੀਡ ਦੀ ਗੱਲ ਕਰੀਏ ਤਾਂ ਮਹਿਜ਼ 2.6 ਸੈਕੰਡ 'ਚ 100 ਕਿਲੋਮੀਟਰ ਦੀ ਰਫਤਾਰ ਫੜ ਲੈਂਦੀ ਹੈ।

ਪੋਰਸ਼ ਦੀ ਇਹ ਕਾਰ ਫੁੱਲ ਚਾਰਜ ਹੋਣ 'ਤੇ 450 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ। ਇਹ 850Nm ਦਾ ਮੈਕਸਿਮਮ ਟਾਰਕ ਪੈਦਾ ਕਰਦੀ ਹੈ। ਗੇਟਸ ਹਮੇਸ਼ਾ ਤੋਂ ਗਲੋਬਲ ਵਾਰਮਿੰਗ ਨੂੰ ਲੈ ਕੇ ਬੋਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਕਾਰ ਦੀ ਜਗ੍ਹਾ ਇਲੈਕਟ੍ਰਿਕ ਕਾਰ ਨੂੰ ਜਲਦ ਤੋਂ ਜਲਦ ਅਪਨਾਉਣਾ ਹੋਵੇਗਾ।

Car loan Information:

Calculate Car Loan EMI