ਪ੍ਰਧਾਨ 'ਤੇ ਹਮਲੇ ਮਗਰੋਂ ਬੀਜੇਪੀ ਵੱਲੋਂ ਕਾਂਗਰਸ ਅੱਤਵਾਦੀ ਜਨਨੀ ਕਰਾਰ
ਏਬੀਪੀ ਸਾਂਝਾ | 13 Oct 2020 05:06 PM (IST)
ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਭਾਜਪਾ ਆਗੂਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਬੀਜੇਪੀ ਆਗੂਆਂ ਨੇ ਕਾਂਗਰਸ ਨੂੰ ਅੱਤਵਾਦੀ ਜਨਨੀ ਤੱਕ ਕਹਿ ਦਿੱਤਾ।
ਗੁਰਦਾਸਪੁਰ/ਜਲੰਧਰ: ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਭਾਜਪਾ ਆਗੂਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਬੀਜੇਪੀ ਆਗੂਆਂ ਨੇ ਕਾਂਗਰਸ ਨੂੰ ਅੱਤਵਾਦੀ ਜਨਨੀ ਤੱਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ਹਿ 'ਤੇ ਪੰਜਾਬ ਪ੍ਰਧਾਨ 'ਤੇ ਇਹ ਹਮਲਾ ਹੋਇਆ ਹੈ। ਹਮਲਾਵਰ ਕਾਂਗਰਸੀ ਸੀ। ਧਰਨਾ ਪ੍ਰਦਰਸ਼ਨ ਕਰ ਰਹੇ ਭਾਜਪਾ ਆਗੂਆਂ ਨੇ ਕਿਹਾ ਕਿ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਲਈ ਜਾਣ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ, ਕਿਉਂਕਿ ਕਾਂਗਰਸ ਅੱਤਵਾਦੀ ਜਨਨੀ ਹੈ। ਹੁਣ ਗਾਂ ਦਾ ਗੋਬਰ ਕਰੇਗਾ ਤੁਹਾਡੀ ਰੱਖਿਆ! ਦੀਵਾਲੀ 'ਤੇ 11 ਕਰੋੜ ਪਰਿਵਾਰਾਂ ਤੱਕ ਇਹ ਚੀਜ਼ ਪਹੁੰਚਾਉਣ ਦਾ ਟੀਚਾ ਪੰਜਾਬ 'ਚ ਜਦੋਂ ਵੀ ਮਾਹੌਲ ਖ਼ਰਾਬ ਹੋਇਆ ਹੈ, ਉਸ ਵਿੱਚ ਕਾਂਗਰਸ ਦਾ ਹੱਥ ਰਿਹਾ ਹੈ। ਇਸ ਲਈ ਇਸ ਹਮਲੇ ਵਿੱਚ ਵੀ ਕਾਂਗਰਸ ਦਾ ਹੱਥ ਹੈ। ਭਾਜਪਾ ਆਗੂਆਂ ਨੂੰ ਡਰਾਉਣ ਲਈ ਇਹ ਹਮਲਾ ਕਰਵਾਇਆ ਗਈ ਹੈ ਪਰ ਭਾਜਪਾ ਆਗੂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀ ਜਲਦ ਨਾਂ ਫੜੇ ਗਏ ਤਾਂ ਸੰਘਰਸ਼ ਤੇਜ਼ ਹੋਵੇਗਾ। 29 ਜਥੇਬੰਦੀਆਂ ਦੀ ਮੀਟਿੰਗ ਦਾ ਕੀ ਨਿਕਲਿਆ ਸਿੱਟਾ ? ਉਧਰ, ਜਲੰਧਰ ਵਿੱਚ ਵੀ ਬੀਜੇਪੀ ਆਗੂਆਂ ਤੇ ਵਰਕਰਾਂ 'ਚ ਰੋਸ ਦੇਖਣ ਨੂੰ ਮਿਲਿਆ। ਜਲੰਧਰ ਵਿਖੇ ਵੀ ਡੀਸੀ ਦਫ਼ਤਰ ਦੇ ਬਾਹਰ ਭਾਜਪਾ ਦੇ ਵਰਕਰਸ ਤੇ ਲੀਡਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਭਾਜਪਾ ਦੇ ਨੇਤਾਵਾਂ ਨੇ ਇਲਜ਼ਾਮ ਲਾਇਆ ਕਿ ਇਹ ਹਮਲਾ ਪਹਿਲਾਂ ਤੋਂ ਤੈਅ ਕੀਤਾ ਹੋਇਆ ਸੀ। ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।