ਤਰਨ ਤਾਰਨ: ਤਰਨ ਤਾਰਨ ਵਿੱਚ ਪੁਲਿਸ ਅਤੇ ਨਿਹੰਗਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਦੌਰਾਨ ਪੁਲਿਸ ਦੀ ਫਾਇਰਿੰਗ ਵਿੱਚ ਦੋ ਨਿਹੰਗਾਂ ਦੀ ਮੌਤ ਹੋ ਗਈ। ਝੜਪ 'ਚ ਤਰਨਤਾਰਨ ਜ਼ਿਲ੍ਹੇ ਦੇ ਦੋ ਐਸਐਚਓ ਜ਼ਖਮੀ ਹੋ ਗਏ ਹਨ। ਪੁਲਿਸ ਦੇ ਅਨੁਸਾਰ ਗੋਲੀ ਲੱਗਣ ਕਾਰਨ ਮਰਨ ਵਾਲੇ ਦੋਵਾਂ ਨਿਹੰਗਾਂ 'ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿੱਚ ਬਾਬਾ ਸੰਤੋਖ ਸਿੰਘ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਸੀ।
ਮਹਾਰਾਸ਼ਟਰ ਪੁਲਿਸ ਦੀ ਸੂਚਨਾ ‘ਤੇ ਪੰਜਾਬ ਪੁਲਿਸ ਟੀਮਇਨ੍ਹਾਂ ਦੋਨਾਂ ਦੀ ਭਾਲ ਕਰ ਰਹੀ ਸੀ। ਇਸ ਭਾਲ 'ਚ ਪੁਲਿਸ ਭੀਖੀਵਿੰਡ ਡੇਰੇ 'ਤੇ ਪਹੁੰਚੀ ਤਾਂ ਦੋਵਾਂ ਨਿਹੰਗਾਂ ਨੇ ਐਸਐਚਓ 'ਤੇ ਹਮਲਾ ਕਰ ਦਿੱਤਾ। ਖ਼ਬਰ ਮਿਲਦਿਆਂ ਹੀ ਇਲਾਕਾ ਡੀਐਸਪੀ ਮੌਕੇ 'ਤੇ ਪਹੁੰਚ ਗਏ। ਨਿਹੰਗ ਡੀਐਸਪੀ ਨਾਲ ਵੀ ਉਲਝ ਪਏ।
ਇਸ ਦੇ ਚਲਦਿਆਂ ਪੁਲਿਸ ਮੁਲਾਜ਼ਮਾਂ ਨੇ ਫਾਇਰਿੰਗ ਕੀਤੀ ਤੇ ਦੋਵਾਂ ਨਿਹੰਗਾਂ ਦੀ ਮੌਕੇ 'ਤੇ ਗੋਲੀ ਲਗਣ ਕਾਰਨ ਮੌਤ ਹੋ ਗਈ। ਜ਼ਖਮੀ ਐਸਐਚਓ ਨੂੰ ਅੰਮ੍ਰਿਤਸਰ ਵਿਖੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿਛਲੇ ਸਾਲ ਦੇ ਸ਼ੁਰੂ ਵਿੱਚ, ਪੰਜਾਬ ਦੇ ਪਟਿਆਲਾ 'ਚ ਸਬਜ਼ੀ ਮੰਡੀ ਦੇ ਬਾਹਰ ਨਿਹੰਗਾਂ ਦੀ ਕਾਰ ਨੂੰ ਰੋਕਣ 'ਤੇ ਇੱਕ ਪੁਲਿਸ ਮੁਲਾਜ਼ਮ ਦਾ ਤਲਵਾਰ ਨਾਲ ਗੁੱਟ ਵੱਢ ਦਿੱਤਾ ਗਿਆ ਸੀ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/