ਭੋਪਾਲ: ਆਈਪੀਐਸ ਸਰਵਿਸ ਮੀਟ ਦੌਰਾਨ ਭੁਪਾਲ ਦੀ ਵੱਡੀ ਝੀਲ 'ਚ ਕਿਸ਼ਤੀ ਟਕਰਾ ਗਈ। ਇਸ 'ਚ ਕੁਝ ਆਈਪੀਐਸ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਮੌਜੂਦ ਸੀ। ਮੱਧ ਪ੍ਰਦੇਸ਼ ਦੇ ਡੀਜੀ ਕੁਮਾਰ ਵਿਜੇ ਕੁਮਾਰ ਸਿੰਘ ਦੀ ਪਤਨੀ ਵੀ ਕਿਸ਼ਤੀ ਵਿੱਚ ਮੌਜੂਦ ਸੀ। ਇਹ ਘਟਨਾ ਪਾਣੀ ਦੀਆਂ ਖੇਡਾਂ ਦੌਰਾਨ ਵਾਪਰੀ। ਆਸਪਾਸ ਮੌਜੂਦ ਹੋਰ ਕਿਸ਼ਤੀਆਂ ਦੇ ਲੋਕਾਂ ਨੇ ਮਦਦ ਕਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਪੁਲਿਸ ਵੈਲਫੇਅਰ ਦੇ ਏਡੀਜੀ ਵਿਜੇ ਕਟਾਰੀਆ ਨੇ ਕਿਹਾ ਕਿ ਕਿਸ਼ਤੀ 'ਚ ਸਵਾਰ ਸਾਰੇ ਲੋਕਾਂ ਨੇ ਲਾਈਫ ਜੈਕਟ ਪਹਿਨੀ, ਇਸ ਲਈ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਹਰ ਵਾਰ ਆਈਏਐਸ ਤੇ ਆਈਪੀਐਸ ਅਧਿਕਾਰੀ ਵਾਟਰ ਸਪੋਰਟਸ 'ਚ ਹਿੱਸਾ ਲੈਂਦੇ ਹਨ, ਜਿਸ 'ਚ ਲਾਈਫ ਜੈਕੇਟ ਤੇ ਸੇਫਟੀ ਕਿਸ਼ਤੀਆਂ ਸੁਰੱਖਿਆ ਲਈ ਤਾਇਨਾਤ ਕੀਤੀਆਂ ਜਾਂਦੀਆਂ ਹਨ।


ਭੁਪਾਲ ਵਿੱਚ ਆਈਪੀਐਸ ਮੀਟ 2020 ਚੱਲ ਰਿਹਾ ਹੈ। ਇਸ ਪਹਿਲੇ ਦਿਨ, ਪੁਲਿਸ ਅਧਿਕਾਰੀ ਆਪਣੇ ਪਰਿਵਾਰ ਨਾਲ ਮਸਤੀ ਕਰਦੇ ਨਜ਼ਰ ਆਏ। ਪਹਿਲੇ ਦਿਨ ਸਵੇਰੇ, ਮੋਤੀ ਲਾਲ ਨਹਿਰੂ ਸਟੇਡੀਅਮ ਵਿਖੇ ਆਈਪੀਐਸ ਅਧਿਕਾਰੀਆਂ ਦਰਮਿਆਨ ਕ੍ਰਿਕਟ ਮੈਚ ਕਰਵਾਇਆ ਗਿਆ ਜਿਸ 'ਚ ਆਈਜੀ ਯੋਗੇਸ਼ ਚੌਧਰੀ 'ਮੈਨ ਆਫ ਦ ਮੈਚ' ਬਣੇ।