ਨਵੀਂ ਦਿੱਲੀ: 2017 'ਚ ਭਾਰਤ 'ਚ ਬੋਇੰਗ 737 ਮੈਕਸ ਜਹਾਜ਼ਾਂ ਦੇ ਅਪਰੂਵਲ ਦੌਰਾਨ ਕੰਪਨੀ ਵਲੋਂ ਜਾਰੀ ਅੰਦਰੂਨੀ ਦਸਤਾਵੇਜ਼ਾਂ ਮੁਤਾਬਕ ਕੰਪਨੀ ਦੇ ਕਰਮਚਾਰੀਆਂ ਨੇ ਡੀਜੀਸੀਏ ਦੇ ਲਈ 'ਮੁਰਖ' ਅਤੇ 'ਬੇਵਕੂਫ' ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। 2019 ਦੀ ਸ਼ੂਰੁਆਤ 'ਚ ਜਦੋਂ ਦੋ ਹਾਦਸਿਆਂ 'ਚ 346 ਲੋਕ ਮਾਰੇ ਗਏ ਸੀ, ਤਾਂ ਦੁਨਿਆਂ ਭਰ ਦੇ ਰੇਗੂਲੈਟਰਾਂ ਨੇ 737 ਬੋਇੰਗ ਜਹਾਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਡੀਜੀਸੀਏ ਨੇ ਵੀ ਪਿਛਲੇ ਸਾਲ ਮਾਰਚ 'ਚ ਇਨ੍ਹਾਂ ਜਹਾਜ਼ਾਂ ਦੀ ਉੜਾਨ ਨਾ ਭਰਨ ਦੇ ਨਿਰਦੇਸ਼ ਦਿੱਤੇ ਸੀ।


ਬੋਇੰਗ ਦੇ ਸਾਹਮਣੇ ਆਏ ਅੰਦਰੂਨੀ ਦਸਤਾਵੇਜ਼ਾਂ ਨੂੰ ਯੂ.ਐਸ. ਐਵੀਏਸ਼ਨ ਦੀ ਫੈਡਰਲ ਐਵੀਏਸ਼ਨ ਐਡਮੀਨਿਸਟਰੇਸ਼ਨ (ਐਫਏਏ) ਅਤੇ ਯੂ.ਐਸ. ਕਾਂਗਰਸ ਨੂੰ ਦਿੱਤਾ ਗਿਆ ਸੀ, ਜਿਸ ਨੂੰ ਬੀਤੇ ਦਿਨੀਂ ਜਾਰੀ ਕੀਤਾ ਗਿਆ। 2017 'ਚ ਬੋਇੰਗ ਦਾ ਇੱਕ ਕਰਮਚਾਰੀ ਇਹ ਕਹਿੰਦੇ ਹੋਏ ਰਿਕਾਰਡ ਹੋਇਆ ਕਿ ਡੀਜੀਸੀਏ ਜ਼ਾਹਿਰ ਤੌਰ 'ਤੇ ਬਹੁਤ ਬੇਵਕੂਫ ਹੈ। ਦੂਸਰੇ ਪਾਸੇ ਇੱਕ ਹੋਰ ਕਰਮਚਾਰੀ ਵਲੋਂ ਵੀ ਡੀਜੀਸੀਏ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ ਗਈ ਸੀ।

ਆਪਣੇ ਕਰਮਚਾਰੀਆਂ ਦੀ ਇਸ ਗੱਲ 'ਤੇ ਬੋਇੰਗ ਇੰਡੀਆਂ ਨੇ ਡੀਜੀਸੀਏ ਤੇ ਸਪਾਇਸਜੈਟ ਤੋਂ ਮੁਆਫੀ ਮੰਗੀ ਹੈ। ਨਾਲ ਹੀ ਉਨ੍ਹਾਂ ਦੋਸ਼ੀ ਕਰਮਚਾਰੀਆਂ 'ਤੇ ਕਾਰਵਾਈ ਦੀ ਗੱਲ ਵੀ ਆਖੀ ਹੈ।