ਨਵੀਂ ਦਿੱਲੀ: ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਇੱਕ ਜੇਸੀਬੀ ਕੰਟਰੋਲ ਤੋਂ ਬਾਹਰ ਹੋ ਗਈ ਤੇ ਸੜਕ ਦੇ ਇੱਕ ਪਾਸੇ ਖੜ੍ਹੇ ਮੋਟਰਸਾਈਕਲ ਨੂੰ ਕੁਚਲਣ ਜਾ ਰਹੀ ਹੈ, ਪਰ ਮਹਿੰਦਰਾ ਬੋਲੇਰੋ ਨੇ ਜੇਸੀਬੀ ਨੂੰ ਟੱਕਰ ਮਾਰਦਿਆਂ ਮੋਟਰਸਾਈਕਲ ਚਾਲਕ ਦੀ ਜਾਨ ਬਚਾ ਲਈ।


ਇਹ ਵਾਇਰਲ ਹੋਈ ਵੀਡੀਓ ਤੁਰੰਤ ਮਾਈਕ੍ਰੋ ਬਲੌਗਿੰਗ ਪਲੇਟਫਾਰਮ 'ਤੇ ਵਾਇਰਲ ਹੋ ਗਈ ਤੇ ਜਲਦੀ ਹੀ ਮਹਿੰਦਰਾ ਬੋਲੇਰੋ ਨੂੰ ਸੈਂਕੜੇ ਪ੍ਰਸ਼ੰਸਾ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਤੋਂ ਇਲਾਵਾ ਮਹਿੰਦਰਾ ਸਮੂਹ ਦੇ ਪ੍ਰਧਾਨ ਆਨੰਦ ਮਹਿੰਦਰਾ ਵੀ ਗੱਲਬਾਤ 'ਚ ਸ਼ਾਮਲ ਹੋਏ, ਜਿਸ 'ਚ ਉਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਟਵੀਟ ਕੀਤਾ, "ਅਜਿਹਾ ਲੱਗਦਾ ਹੈ ਕਿ ਬੋਲੇਰੋ ਇੱਕ ਜੀਵਤ ਚੀਜ਼ ਬਣ ਗਈ ਤੇ ਇਸ ਦਾ ਇੱਕੋ ਮਿਸ਼ਨ ਮੋਟਰ ਸਾਈਕਲ ਸਵਾਰ ਨੂੰ ਬਚਾਉਣਾ ਸੀ।"






ਕੰਪਨੀ ਨੇ ਇਸ ਸਾਲ ਦੇ ਸ਼ੁਰੂ 'ਚ ਮਹਿੰਦਰਾ ਬੋਲੇਰੋ ਐਸਯੂਵੀ ਦਾ ਬੀਐਸ 6 ਵਰਜਨ ਲਾਂਚ ਕੀਤਾ ਸੀ। ਇਹ ਭਾਰਤ 'ਚ ਇਕ ਪ੍ਰਸਿੱਧ ਸਹੂਲਤ ਵਾਲਾ ਵਾਹਨ ਹੈ, ਜਿਸ ਦੀ ਪੇਂਡੂ ਖੇਤਰਾਂ 'ਚ ਵਧੇਰੇ ਮੰਗ ਹੈ। ਇਹ ਐਸਯੂਵੀ 1.5 ਲੀਟਰ ਦਾ ਐਮਐਚਐਚ ਐਕਸ ਇੰਜਣ ਦੇ ਨਾਲ ਆਉਂਦੀ ਹੈ ਜੋ 75 ਬੀਐਚਪੀ ਦੀ ਪਾਵਰ ਤੇ 210 ਐਨਐਮ ਦਾ ਟਾਰਕ ਜਨਰੇਟ ਕਰਦੀ ਹੈ। ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈ।



Car loan Information:

Calculate Car Loan EMI