ਨਵੀਂ ਦਿੱਲੀ: ਦਿੱਲੀ 'ਚ ਆਮ ਆਦਮੀ ਪਾਰਟੀ ਨੂੰ 70 'ਚੋਂ 62 ਸੀਟਾਂ 'ਤੇ ਜਿੱਤ ਮਿਲੀ ਹੈ। ਇਸ ਜਿੱਤ ਦੀ ਖੁਸ਼ੀ 'ਚ ਅਰਵਿੰਦ ਕੇਜਰੀਵਾਲ ਨੇ ਭਾਸ਼ਣ ਦਿੱਤਾ, ਜਿਸ 'ਚ ਉਨ੍ਹਾਂ ਆਪਣੇ ਵਰਕਰਾਂ ਨੂੰ ਪਟਾਕੇ ਨਾ ਚਲਾਉਣ ਦੀ ਬੇਨਤੀ ਕੀਤੀ। ਕੇਜਰੀਵਾਲ ਦੇ ਇਸ ਟਵੀਟ 'ਤੇ ਬਾਲੀਵੁੱਡ ਅਦਾਕਾਰ ਦੀਆ ਮਿਰਜ਼ਾ ਨੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।


ਆਪਣੇ ਟਵੀਟ 'ਚ ਦੀਆ ਮਿਰਜ਼ਾ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇ ਭਾਸ਼ਣ 'ਚ ਇਹ ਚੀਜ਼ ਸਭ ਤੋਂ ਬੈਸਟ ਸੀ ਕਿ ਉਨ੍ਹਾਂ ਆਪਣੇ ਵਰਕਰਾਂ ਨੂੰ ਪਟਾਕੇ ਚਲਾਉਣ ਤੋਂ ਮਨ੍ਹਾਂ ਕਰ ਦਿੱਤਾ।

ਦੀਆ ਮਿਰਜ਼ਾ ਨੇ ਟਵੀਟ ਕਰਦਿਆਂ ਲਿਖਿਆ, "ਅਰਵਿੰਦ ਕੇਜਰੀਵਾਲ ਦੇ ਭਾਸ਼ਣ 'ਚ ਮੈਂ ਸਭ ਤੋਂ ਵਧੀਆ ਚੀਜ਼ ਸੁਣੀ, ਉਹ ਸੀ ਕਿ ਤੁਸੀਂ ਆਪਣੇ ਸਾਰੇ ਵਰਕਰਾਂ ਨੂੰ ਪਟਾਕੇ ਨਾ ਚਲਾਉਣ ਦੀ ਬੇਨਤੀ ਕੀਤੀ। ਸੁਨੀਤਾ ਦੇ ਜਨਮਦਿਨ ਦੀਆਂ ਬਹੁਤ ਵਧਾਈਆਂ 'ਤੇ ਤੁਹਾਨੂੰ ਵੀ ਭੱਵਿਖ ਲਈ ਸ਼ੁੱਭਕਾਮਨਾਂਵਾਂ। ਉਮੀਦ ਹੈ ਕਿ ਤੁਸੀਂ ਸਿੱਖਿਆ ਅਤੇ ਵਾਤਾਵਰਣ ਦੇ ਸੁਧਾਰ ਲਈ ਅੱਗੇ ਵੀ ਕੰਮ ਕਰਦੇ ਰਹੋਗੇ।"