ਨਵੀਂ ਦਿੱਲੀ: ਬੀਐਸਐਫ ਤੇ ਸੀਆਰਪੀਐਫ ਵਰਗੀਆਂ ਕੇਂਦਰੀ ਆਰਮਡ ਪੁਲਿਸ ਫੋਰਸਿਜ਼ (ਸੀਏਪੀਐਫ) 'ਚ ਇਕ ਲੱਖ ਤੋਂ ਵੱਧ ਅਸਾਮੀਆਂ ਖਾਲੀ ਹਨ। ਜ਼ਿਆਦਾਤਰ ਅਸਾਮੀਆਂ ਰਿਟਾਇਰਮੈਂਟ, ਅਸਤੀਫੇ ਤੇ ਮੌਤ ਕਾਰਨ ਖਾਲੀ ਹਨ। ਸਰਕਾਰ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ।
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੀਆਂ ਸਭ ਤੋਂ ਵੱਧ ਅਸਾਮੀਆਂ (28,926) ਹਨ। ਇਸ ਤੋਂ ਬਾਅਦ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) (26,506), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) (23906), ਸ਼ਸ਼ਾਸਤਰਾ ਸੀਮਾ ਬੱਲ (ਐਸਐਸਬੀ) (18,643), ਆਈਟੀਬੀਪੀ 'ਚ ਇੰਡੋ-ਤਿੱਬਤੀ ਬਾਰਡਰ ਪੁਲਿਸ (5,784) ਤੇ ਅਸਾਮ ਰਾਈਫਲਜ਼ 'ਚ (7328) ਅਸਾਮੀਆਂ ਖਾਲੀ ਹਨ।
ਉਨ੍ਹਾਂ ਇੱਕ ਪੱਤਰ ਦੇ ਲਿਖਤੀ ਜਵਾਬ ਵਿੱਚ ਕਿਹਾ, “ਸੀਏਪੀਐਫ ਤੇ ਅਸਾਮ ਰਾਈਫਲਜ਼ ਵਿੱਚ ਖਾਲੀ ਅਸਾਮੀਆਂ ਰਿਟਾਇਰਮੈਂਟ, ਅਸਤੀਫਾ, ਮੌਤ, ਨਵੀਆਂ ਇਕਾਈਆਂ ਦਾ ਨਿਰਮਾਣ, ਨਵੀਆਂ ਅਸਾਮੀਆਂ ਦੀ ਸਿਰਜਣਾ, ਕੇਡਰ ਦੀ ਸਮੀਖਿਆ ਆਦਿ ਕਾਰਨ ਪੈਦਾ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਸਾਮੀਆਂ ਕਾਂਸਟੇਬਲ ਗ੍ਰੇਡ ਵਿੱਚ ਹਨ।” ਰਾਏ ਨੇ ਕਿਹਾ ਕਿ ਮੌਜੂਦਾ ਨਿਯਮ ਅਨੁਸਾਰ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਇੱਕ ਸਥਾਪਿਤ ਵਿਧੀ ਹੈ, ਭਰਤੀ ਸਿੱਧੀ ਭਰਤੀ, ਤਰੱਕੀ ਤੇ ਡੈਪੂਟੇਸ਼ਨ ਰਾਹੀਂ ਕੀਤੀ ਜਾਂਦੀ ਹੈ।”
ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੀਏਪੀਐਫ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਲਈ ਤੇਜ਼ ਕਦਮ ਚੁੱਕੇ ਹਨ ਜੋ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਕਾਂਸਟੇਬਲਾਂ ਦੀਆਂ 60,210 ਅਸਾਮੀਆਂ, ਸਟਾਫ ਸਿਲੈਕਸ਼ਨ ਕਮਿਸ਼ਨ ਰਾਹੀਂ ਸਬ-ਇੰਸਪੈਕਟਰਾਂ ਦੀਆਂ 2,534 ਅਸਾਮੀਆਂ ਅਤੇ ਸਹਾਇਕ ਕਮਾਂਡੈਂਟਾਂ ਦੀਆਂ 330 ਅਸਾਮੀਆਂ ਲਈ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
BSF, CRPF ਕੇਂਦਰੀ ਆਰਮਡ ਫੋਰਸਿਜ਼ 'ਚ ਇੱਕ ਲੱਖ ਅਸਾਮੀਆਂ ਖਾਲੀ
ਏਬੀਪੀ ਸਾਂਝਾ
Updated at:
21 Sep 2020 04:30 PM (IST)
ਬੀਐਸਐਫ ਤੇ ਸੀਆਰਪੀਐਫ ਵਰਗੀਆਂ ਕੇਂਦਰੀ ਆਰਮਡ ਪੁਲਿਸ ਫੋਰਸਿਜ਼ (ਸੀਏਪੀਐਫ) 'ਚ ਇਕ ਲੱਖ ਤੋਂ ਵੱਧ ਅਸਾਮੀਆਂ ਖਾਲੀ ਹਨ। ਜ਼ਿਆਦਾਤਰ ਅਸਾਮੀਆਂ ਰਿਟਾਇਰਮੈਂਟ, ਅਸਤੀਫੇ ਤੇ ਮੌਤ ਕਾਰਨ ਖਾਲੀ ਹਨ। ਸਰਕਾਰ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ।
- - - - - - - - - Advertisement - - - - - - - - -