ਕੰਪਨੀ ਮੁਤਾਬਕ ਅੰਤਰਾਸ਼ਟਰੀ ਉਡਾਣਾਂ ਦੀ ਟਿਕਟ ਸਾਰਿਆਂ ਖਰਚਿਆਂ ਸਮੇਤ 3,499 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਏਅ੍ਰਲਾਇੰਸ ਵੱਲੋਂ ਕਿਹਾ ਗਿਆ ਹੈ ਕਿ ਸੇਲ ਲਈ ਇੰਟਰਨੈਸ਼ਨਲ ਫਲਾਈਟ 'ਚ 2.5 ਲੱਖ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਹਨ। ਇਹ ਉਡਾਣਾਂ 24 ਇੰਟਰਨੈਸ਼ਨਲ ਡੈਸਟੀਨੇਸ਼ਨ ਲਈ ਉਪਲਬਧ ਹਨ।
ਤੁਹਾਨੂੰ ਦਸ ਦਈਏ ਕਿ 1 ਅਪ੍ਰੈਲ 2020 ਤੋਂ ਬਾਅਦ ਵਿਦੇਸ਼ੀ ਟੂਰ ਪੈਕੇਜ ਖਰੀਦਣਾ ਮਹਿੰਗਾ ਹੋ ਜਾਵੇਗਾ। ਜੇਕਰ ਕੋਈ ਵਿਦੇਸ਼ੀ ਟੂਰ ਪੈਕੇਜ ਖਰੀਦਦਾ ਹੈ ਜਾਂ ਵਿਦੇਸ਼ੀ ਕਰੰਸੀ ਐਕਸਚੇਂਜ ਕਰਾਉਂਦਾ ਹੈ ਤਾਂ 7 ਲੱਖ ਰੁਪਏ ਤੋਂ ਵੱਧ ਦੀ ਰਕਮ ਟੀਸੀਐਸ ਲੱਗੇਗਾ। ਦਰਅਸਲ ਕੇਂਦਰ ਸਰਕਾਰ ਨੇ ਆਮ ਬਜਟ 2020 'ਚ ਵਿਦੇਸ਼ੀ ਟੂਰ ਪੈਕੇਜ ਤੇ ਫੰਡ 'ਤੇ ਟੀਸੀਐਸ ਲਾਉਣ ਦਾ ਪ੍ਰਸਤਾਵ ਦਿੱਤਾ ਹੈ।