ਨਵੀਂ ਦਿੱਲੀ: ਕੀ ਤੁਹਾਨੂੰ ਅਗਲੇ ਸਾਲ ਆਮਦਨ ਟੈਕਸ 'ਚ ਕੁਝ ਰਿਆਇਤ ਮਿਲੇਗੀ ਜਾਂ ਨਹੀਂ? ਮਹਿੰਗਾਈ ਘਟੇਗੀ ਜਾਂ ਨਹੀਂ? ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਰਕਾਰ ਕੀ ਕਦਮ ਚੁੱਕੇਗੀ? ਇਹ ਸਾਰੇ ਪ੍ਰਸ਼ਨ ਅਜਿਹੇ ਹਨ ਜਿਨ੍ਹਾਂ ਦੇ ਜਵਾਬਾਂ ਦੀ ਉਡੀਕ ਦੇਸ਼ ਦੇ ਲੋਕ ਕਰ ਰਹੇ ਹਨ। ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ 1 ਫਰਵਰੀ ਨੂੰ ਹਾਸਲ ਕਰ ਸਕਦੇ ਹੋ। ਉਸ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ 2020-21 ਲਈ ਮੋਦੀ ਸਰਕਾਰ ਦਾ ਆਮ ਬਜਟ ਪੇਸ਼ ਕਰੇਗੀ। 1 ਫਰਵਰੀ ਦਾ ਦਿਨ ਸ਼ਨੀਵਾਰ ਹੈ, ਪਰ ਸੂਤਰਾਂ ਮੁਤਾਬਕ ਆਮ ਬਜਟ ਉਸੇ ਦਿਨ ਪੇਸ਼ ਕੀਤਾ ਜਾਵੇਗਾ।
ਰੀਤ ਮੁਤਾਬਕ ਸਾਲ ਦੇ ਪਹਿਲੇ ਸੰਸਦ ਸੈਸ਼ਨ ਨੂੰ ਰਾਸ਼ਟਰਪਤੀ ਦੇ ਸੰਬੋਧਨ ਨਾਲ ਸ਼ੁਰੂ ਕੀਤਾ ਜਾਵੇਗਾ। ਉਸ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਿਤ ਕਰਨਗੇ ਅਤੇ ਸਰਕਾਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਪੇਸ਼ ਕਰਨਗੇ। ਸੂਤਰਾਂ ਦੇ ਅਨੁਸਾਰ, ਉਸੇ ਦਿਨ ਸਰਕਾਰ ਸੰਸਦ 'ਚ 2019-20 ਲਈ ਆਰਥਿਕ ਸਰਵੇਖਣ ਵੀ ਪੇਸ਼ ਕਰੇਗੀ। ਬਜਟ ਸੈਸ਼ਨ ਦੋ ਹਿੱਸਿਆਂ 'ਚ ਹੋਵੇਗਾ। ਪਹਿਲਾ ਸੀਜ਼ਨ 7 ਫਰਵਰੀ ਤੱਕ ਚੱਲਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਦੂਜਾ ਹਿੱਸਾ ਮਾਰਚ ਦੇ ਦੂਜੇ ਹਫਤੇ ਸ਼ੁਰੂ ਹੋਵੇਗਾ।
ਨਾਗਰਿਕਤਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਹੰਗਾਮਾ ਹੋਇਆ ਹੈ। ਕਾਂਗਰਸ ਨੇ ਇਸ ਨੂੰ ਵੱਡਾ ਮੁੱਦਾ ਬਣਾਇਆ ਹੈ। ਅਜਿਹੀ ਸਥਿਤੀ 'ਚ ਬਜਟ ਸੈਸ਼ਨ ਦੌਰਾਨ ਵੀ ਇਹ ਮੁੱਦਾ ਪ੍ਰਬਲ ਹੋਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ, ਆਮ ਬਜਟ ਅਤੇ ਆਰਥਿਕਤਾ ਨਾਲ ਜੁੜੇ ਮੁੱਦਿਆਂ 'ਤੇ ਗਰਮ ਬਹਿਸ ਹੋਣ ਦੀ ਸੰਭਾਵਨਾ ਹੈ।
31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ, ਆਮ ਬਜਟ 1 ਫਰਵਰੀ ਨੂੰ ਕੀਤਾ ਜਾਵੇਗਾ ਪੇਸ਼
ਏਬੀਪੀ ਸਾਂਝਾ
Updated at:
04 Jan 2020 03:49 PM (IST)
ਸਾਲ ਦੇ ਪਹਿਲੇ ਸੰਸਦ ਸੈਸ਼ਨ ਨੂੰ ਰਾਸ਼ਟਰਪਤੀ ਦੇ ਸੰਬੋਧਨ ਨਾਲ ਸ਼ੁਰੂ ਕੀਤਾ ਜਾਵੇਗਾ। ਉਸ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਿਤ ਕਰਨਗੇ ਅਤੇ ਸਰਕਾਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਪੇਸ਼ ਕਰਨਗੇ।
- - - - - - - - - Advertisement - - - - - - - - -