ਲਖਨਾਊ: ਫੈਜ਼ਾਬਾਦ 'ਚ ਸਥਿਤ ਅਵਧ ਯੂਨੀਵਰਸਿਟੀ ਦੇ ਯੋਗ ਵਿਭਾਗ 'ਚ ਇੱਕ ਕੋਰਸ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੇ, ਜਿਸ ਨਾਲ ਬੱਚੇਦਾਨੀ 'ਚ ਹੀ ਬੱਚੇ ਨੂੰ ਸੰਸਕਾਰ ਦਿੱਤੇ ਜਾ ਸਕਣਗੇ।ਕੋਰਸ ਵਿੱਚ ਗਰਭਵਤੀ ਔਰਤਾਂ ਨੂੰ ਸੰਸਕ੍ਰਿਤੀ ਅਤੇ ਸਭਿਆਚਾਰਕ ਸਿਖਿਆ ਦੇ ਕੇ ਉਨ੍ਹਾਂ ਦੀ ਕੁੱਖ 'ਚ ਪੈਦਾ ਹੋਣ ਵਾਲੇ ਬੱਚੇ ਨੂੰ ਸੰਸਕਾਰੀ ਬਣਾਇਆ ਜਾਵੇਗਾ।
ਕੁੱਖ ਵਿੱਚ ਬੱਚਿਆਂ ਦੇ ਸੰਸਕਾਰਾਂ ਬਾਰੇ ਅਵਧ ਯੂਨੀਵਰਸਿਟੀ ਦੇ ਉਪ ਕੁਲਪਤੀ ਐਸਐਨ ਸ਼ੁਕਲਾ ਨੇ ਕਿਹਾ ਕਿ ਇੱਕ 3 ਮਹੀਨਿਆਂ ਦਾ ਕੋਰਸ ਹੈ ਜਿਸ ਵਿੱਚ ਗਰਭਵਤੀ ਔਰਤਾਂ ਨੂੰ ਸਭਿਆਚਾਰਕ ਸਿਖਿਆ ਦੀਤੀ ਜਾਵੇਗੀ।
