ਨਵੀਂ ਦਿੱਲੀ: ਮਹਾਰਾਸ਼ਟਰ 'ਚ ਨਵੰਬਰ ਦੇ ਮਹੀਨੇ ਵਿੱਚ ਜਦੋਂ ਆਗੂ ਸੱਤਾ ਲਈ ਬੇਚੈਨ ਸੀ 300 ਸੂਬੇ 'ਚ ਫਸਲਾਂ ਦੀ ਨਾਕਾਮਯਾਬੀ ਕਰਕੇ ਮੌਤ ਨੂੰ ਗਲ ਲਾ ਲਿਆ। ਕਿਸਾਨ ਦੌਲਤ ਰਾਓ ਨੇ ਚਿੰਚੜ ਪਿੰਡ ਵਿੱਚ ਇੱਕ ਅਜਿਹੇ ਸਮੇਂ ਖੁਦਕੁਸ਼ੀ ਕੀਤੀ ਜਦੋਂ ਮਹਾਰਾਸ਼ਟਰ 'ਚ ਸੱਤਾ ਲਈ ਲੀਡਰਾਂ 'ਚ ਖਿਚੋਤਾਣ ਚੱਲ ਰਹੀ ਸੀ। ਇਸਦਾ ਕਾਰਨ ਸੀ ਕਰਜ਼ਾ ਅਤੇ ਫਸਲੀ ਬਰਬਾਦੀ, ਦੌਲਤ ਰਾਓ ਨੇ ਸਿਰਫ 30 ਸਾਲ ਦੀ ਉਮਰ 'ਚ ਡੇਢ ਤੋਂ ਦੋ ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਰਾਜਨੀਤਿਕ ਉਥਲ-ਪੁਥਲ ਦੇ ਮੱਦੇਨਜ਼ਰ ਬੇਮੌਸਮੀ ਬਾਰਸ਼ ਹੋਈ, ਮੀਂਹ ਨੇ ਖੇਤਾਂ 'ਚ ਖੜੀ ਕਪਾਹ ਨੂੰ ਤਬਾਹ ਕਰ ਦਿੱਤਾ ਅਤੇ ਨਾਲ ਹੀ ਕਰਜ਼ੇ 'ਚ ਡੁੱਬੇ ਕਿਸਾਨ ਦੀ ਲੱਕ ਤੋੜ ਦਿੱਤੀ। ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਦੌਲਤ ਦੇ ਰਿਸ਼ਤੇਦਾਰ ਨੇ ਪਰਿਵਾਰ ਦਾ ਦੁਖ ਸਾਂਝਾ ਕੀਤਾ। ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰ ਬਾਪੂ ਘੁੱਗੇ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਸੀ।
ਮਹਾਰਾਸ਼ਟਰ 'ਚ ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਨਵੰਬਰ 'ਚ 300 ਕਿਸਾਨਾਂ ਨੇ ਮੌਤ ਨੂੰ ਗਲੇ ਲਗਾ ਲਿਆ, ਵਿਦਰਭ 'ਚ 112 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਮਰਾਠਵਾੜਾ ਵਿੱਚ 120 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਸਾਲ 2019 'ਚ ਕੁੱਲ 2532 ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਇੱਥੋਂ ਤੱਕ ਕਿ 2015 'ਚ ਇੱਕ ਮਹੀਨੇ ਵਿੱਚ 300 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਮਹਾਰਾਸ਼ਟਰ ਵਿੱਚ ਉਧਵ ਸਰਕਾਰ ਬਣਨ ਤੋਂ ਬਾਅਦ ਖੇਤੀਬਾੜੀ ਮੰਤਰਾਲਾ ਕਿਸੇ ਨੂੰ ਨਹੀਂ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਕਾਂਗਰਸ ਅਤੇ ਸ਼ਿਵ ਸੈਨਾ ਦਰਮਿਆਨ ਮਤਭੇਦ ਚੱਲ ਰਿਹਾ ਹੈ।
ਜਦੋਂ ਆਗੂ ਕੁਰਸੀ ਲਈ ਸੀ ਬੇਚੈਨ, ਉਸੇ ਸਮੇਂ 300 ਕਿਸਾਨਾਂ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ
Updated at:
04 Jan 2020 10:58 AM (IST)
ਮਹਾਰਾਸ਼ਟਰ 'ਚ ਨਵੰਬਰ ਦੇ ਮਹੀਨੇ ਵਿੱਚ ਜਦੋਂ ਆਗੂ ਸੱਤਾ ਲਈ ਬੇਚੈਨ ਸੀ 300 ਸੂਬੇ 'ਚ ਫਸਲਾਂ ਦੀ ਨਾਕਾਮਯਾਬੀ ਕਰਕੇ ਮੌਤ ਨੂੰ ਗਲ ਲਾ ਲਿਆ। ਕਿਸਾਨ ਦੌਲਤ ਰਾਓ ਨੇ ਚਿੰਚੜ ਪਿੰਡ ਵਿੱਚ ਇੱਕ ਅਜਿਹੇ ਸਮੇਂ ਖੁਦਕੁਸ਼ੀ ਕੀਤੀ ਜਦੋਂ ਮਹਾਰਾਸ਼ਟਰ 'ਚ ਸੱਤਾ ਲਈ ਲੀਡਰਾਂ 'ਚ ਖਿਚੋਤਾਣ ਚੱਲ ਰਹੀ ਸੀ।
- - - - - - - - - Advertisement - - - - - - - - -