ਮੁੰਬਈ: ਸ਼ਿਵ ਸੈਨਾ ਕੋਟੇ ਤੋਂ ਰਾਜ ਮੰਤਰੀ ਬਣੇ ਅਬਦੁੱਲ ਸੱਤਾਰ ਨੇ ਅਸਤੀਫਾ ਦੇ ਦਿੱਤਾ ਹੈ। 30 ਦਸੰਬਰ ਨੂੰ ਮਹਾਰਾਸ਼ਟਰ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਸੀ। ਅਸਤੀਫੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਸੂਤਰਾਂ ਅਨੁਸਾਰ ਸੱਤਾਰ ਮੰਤਰੀਆਂ ਦੀ ਨਿਯੁਕਤੀ ਲਈ ਕੀਤੀ ਜਾ ਰਹੀ ਰਾਜਨੀਤੀ ਤੋਂ ਨਾਰਾਜ਼ ਸੀ। ਫਿਲਹਾਲ ਮੁੱਖ ਮੰਤਰੀ ਉਧਵ ਠਾਕਰੇ ਨੇ ਸ਼ਿਵ ਸੈਨਾ ਦੇ ਇੱਕ ਸੀਨੀਅਰ ਲੀਡਰ ਨੂੰ ਸੱਤਾਰ ਨੂੰ ਮਨਾਉਣ ਲਈ ਭੇਜਿਆ ਹੈ।
ਅਬਦੁੱਲ ਸੱਤਾਰ ਕਾਂਗਰਸ ਪਾਰਟੀ ਨਾਲ ਸਾਬਕਾ ਮੰਤਰੀ ਸੀ। ਉਨ੍ਹਾਂ 2019 'ਚ ਕਾਂਗਰਸ ਛੱਡ ਸ਼ਿਵ ਸੈਨਾ ਦਾ ਹੱਥ ਫੜਿਆ ਅਤੇ ਔਰੰਗਾਬਾਦ ਜ਼ਿਲ੍ਹੇ 'ਚ ਸਿਲੋਦ ਵਿਧਾਨ ਸਭਾ ਸੀਟ ਜਿੱਤੀ। ਅਬਦੁੱਲ ਸੱਤਾਰ ਮਹਾਂਰਾਸ਼ਟਰ ਦੀ ਸਰਕਾਰ ਦੇ ਗਠਨ ਲਈ ਸ਼ਿਵ ਸੈਨਾ ਦੀ ਤਰਫੋਂ ਬਹੁਤ ਸਰਗਰਮ ਸੀ।
ਹੋਟਲਾਂ 'ਚ ਰਹਿਣ ਦੌਰਾਨ, ਜਿਥੇ ਸ਼ਿਵ ਸੈਨਾ ਦੇ ਵਿਧਾਇਕ ਮੀਡਿਆ ਤੋਂ ਭੱਜਦੇ ਸੀ ਉਥੇ ਅਬਦੁੱਲ ਸੱਤਾਰ ਖੁੱਲ੍ਹ ਕੇ ਗੱਲਾਂ ਕਰਦੇ ਸੀ। ਜਿਸ ਕਾਰਨ ਉਸ ਨੂੰ ਇੱਕ ਨਵੀਂ ਪਹਿਚਾਣ ਮਿਲੀ ਅਤੇ ਉਹ ਇੱਕ ਰਾਸ਼ਟਰੀ ਚਿਹਰਾ ਬਣ ਗਏ। ਫਿਲਹਾਲ, ਓਧਵ ਠਾਕਰੇ ਨੇ ਵੀ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਸੀ।
ਉਧਵ ਠਾਕਰੇ ਦੀ ਸ਼ਿਵ ਸੈਨਾ ਸਰਕਾਰ ਨੂੰ ਵੱਡਾ ਝੱਟਕਾ
ਏਬੀਪੀ ਸਾਂਝਾ
Updated at:
04 Jan 2020 01:28 PM (IST)
ਸ਼ਿਵ ਸੈਨਾ ਕੋਟੇ ਤੋਂ ਰਾਜ ਮੰਤਰੀ ਬਣੇ ਅਬਦੁੱਲ ਸੱਤਾਰ ਨੇ ਅਸਤੀਫਾ ਦੇ ਦਿੱਤਾ ਹੈ। 30 ਦਸੰਬਰ ਨੂੰ ਮਹਾਰਾਸ਼ਟਰ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਸੀ। ਅਸਤੀਫੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਸੂਤਰਾਂ ਅਨੁਸਾਰ ਸੱਤਾਰ ਮੰਤਰੀਆਂ ਦੀ ਨਿਯੁਕਤੀ ਲਈ ਕੀਤੀ ਜਾ ਰਹੀ ਰਾਜਨੀਤੀ ਤੋਂ ਨਾਰਾਜ਼ ਸੀ। ਫਿਲਹਾਲ ਮੁੱਖ ਮੰਤਰੀ ਉਧਵ ਠਾਕਰੇ ਨੇ ਸ਼ਿਵ ਸੈਨਾ ਦੇ ਇੱਕ ਸੀਨੀਅਰ ਲੀਡਰ ਨੂੰ ਸੱਤਾਰ ਨੂੰ ਮਨਾਉਣ ਲਈ ਭੇਜਿਆ ਹੈ।
NEXT
PREV
- - - - - - - - - Advertisement - - - - - - - - -