ਹਮਲੇ 'ਚ ਫੱਟੜ ਹੋਏ ਪੁਲਿਸ ਮੁਲਾਜ਼ਮ ਨੂੰ ਕੈਪਟਨ ਨੇ ਕੀਤੀ ਵੀਡੀਓ ਕਾਲ, ਕਿਹਾ 'ਬੇਟਾ, ਸਾਨੂੰ ਫ਼ਖਰ ਹੈ ਤੁਹਾਡੇ ਤੇ'
ਪਵਨਪ੍ਰੀਤ ਕੌਰ | 08 Apr 2020 09:44 AM (IST)
ਕੈਪਟਨ ਨੇ ਇਕ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਰਛਪਾਲ ਸਿੰਘ ਨੂੰ ਵੀਡੀਓ ਕਾਲ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ।
ਪਵਨਪ੍ਰੀਤ ਕੌਰ ਚੰਡੀਗੜ੍ਹ: ਬੀਤੇ ਕੁਝ ਦਿਨ ਪਹਿਲਾਂ ਨੂਰਮਹਿਲ ਨਜ਼ਦੀਕ ਪੁਲਿਸ ਪਾਰਟੀ ਤੇ ਕੁਝ ਅਪਰਾਧੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਜਿਸ ‘ਚ ਹੋਮ ਗਾਰਡ ਰਛਪਾਲ ਸਿੰਘ ਪੈਟਰੋਲ ਬੰਬ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਸਨ। ਪੁਲਿਸ ਨੇ ਹਮਲਾਵਰਾਂ ਨੂੰ ਕਾਬੂ ਕਰਲਿਆ ਸੀ। ਅੱਜ ਕੈਪਟਨ ਨੇ ਇਕ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਰਛਪਾਲ ਸਿੰਘ ਨੂੰ ਵੀਡੀਓ ਕਾਲ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਕੈਪਟਨ ਦੀ ਵੀਡੀਓ ਕਾਲ ਕਾਰਨ ਰਛਪਾਲ ਕਾਫੀ ਖੁਸ਼ੀ ਨਜ਼ਰ ਆ ਰਹੇ ਸਨ। ਦੱਸਣਯੋਗ ਹੈ ਕਿ ਕੈਪਟਨ ਪੰਜਾਬ ਅੰਦਰ ਕਰਫਿਊ ਦੀ ਸਥਿਤੀ ਦੌਰਾ ਲਗਾਤਾਰ ਉਨ੍ਹਾਂ ਦਾ ਹੋਂਸਲਾ ਵਧਾ ਰਹੇ ਹਨ ਜੋ ਪੰਜਾਬ ਹਿੱਤ ਲਈ ਜੀਅ-ਤੋੜ ਮਿਹਨਤ ਕਰ ਰਹੇ ਹਨ। ਇਹ ਵੀ ਪੜ੍ਹੋ : ਕੋਰੋਨਾ ਕਾਰਨ ਸਬ ਇੰਸਪੈਕਟਰ ਦੀ ਮੌਤ, ਪਰਿਵਾਰ ਨੇ ਨਹੀਂ ਲਈ ਲਾਸ਼, ਅੰਤ ਪੁਲਿਸ ਮਹਿਕਮੇ ਨੇ ਨਿਭਾਇਆ ਸਾਥ