ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ 25 ਫਰਵਰੀ ਨੂੰ ਆਪਣਾ 2020-21 ਦਾ ਬਜਟ ਪੇਸ਼ ਕਰੇਗੀ। ਸ਼ੁੱਕਰਵਾਰ ਨੂੰ ਇੱਥੇ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਇੱਕ ਸਰਕਾਰੀ ਬੁਲਾਰੇ ਮੁਤਾਬਕ ਮੰਤਰੀ ਮੰਡਲ ਨੇ 15ਵੀਂ ਪੰਜਾਬ ਵਿਧਾਨ ਸਭਾ ਦੇ 11ਵਾਂ ਬਜਟ ਸੈਸ਼ਨ 20 ਤੋਂ 28 ਫਰਵਰੀ ਤੱਕ ਬਲਾਉਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ਨੇ ਰਾਜਪਾਲ ਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ 174 ਦੀ ਧਾਰਾ (1) ਮੁਤਾਬਕ ਸੈਸ਼ਨ ਬੁਲਾਉਣ ਦਾ ਅਧਿਕਾਰ ਦਿੱਤਾ। ਸ਼ਡਿਉਲ ਮੁਤਾਬਕ ਬਜਟ ਸੈਸ਼ਨ 20 ਫਰਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਦੁਪਹਿਰ 12 ਵਜੇ ਪੰਜਾਬੀ ਭਾਸ਼ਾ ਸਬੰਧੀ ਇੱਕ ਬਿੱਲ ਪੇਸ਼ ਕੀਤਾ ਜਾਵੇਗਾ।

24 ਫਰਵਰੀ ਨੂੰ ਰਾਜਪਾਲ ਦੇ ਸੰਬੋਧਨ 'ਤੇ ਧੰਨਵਾਦ ਤੇ ਵਿਚਾਰ ਵਟਾਂਦਰੇ ਦੀ ਪ੍ਰਕਿਰੀਆ ਸਵੇਰੇ 11 ਵਜੇ ਹੋਵੇਗੀ, ਦੁਪਹਿਰ 2 ਵਜੇ ਦੇ ਖਾਣੇ ਤੋਂ ਬਾਅਦ ਪ੍ਰਕਿਰੀਆ ਦੁਬਾਰਾ ਸ਼ੁਰੂ ਕੀਤੀ ਜਾਏਗੀ। 25 ਫਰਵਰੀ ਨੂੰ ਸਵੇਰੇ 10 ਵਜੇ ਹਾਊਸ 'ਚ ਭਾਰਤ ਦੇ ਨਿਯੰਤਰਣਕਰਤਾ ਤੇ ਆਡੀਟਰ ਜਨਰਲ ਦੀ ਰਿਪੋਰਟ, ਸਾਲ 2018-19 ਲਈ ਪੰਜਾਬ ਸਰਕਾਰ ਦੇ ਵਿੱਤੀ ਲੇਖਾ ਤੇ ਸਾਲ 2018-19 ਲਈ ਨਿਰਧਾਰਤ ਖਾਤੇ ਟੇਬਲ 'ਤੇ ਰੱਖੇ ਜਾਣਗੇ।

ਸਾਲ 2019-20 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ, ਸਾਲ 2019-20 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ 'ਤੇ ਖ਼ਰਚੇ ਦਾ ਬਿੱਲ ਤੇ ਸਾਲ 2020-21 ਲਈ ਬਜਟ ਅਨੁਮਾਨ 25 ਫਰਵਰੀ ਨੂੰ ਸਦਨ ਦੇ ਸਾਹਮਣੇ ਪੇਸ਼ ਕੀਤੇ ਜਾਣਗੇ। 26 ਫਰਵਰੀ ਨੂੰ ਸਵੇਰੇ 10 ਵਜੇ ਦੁਬਾਰਾ ਸਾਲ 2020-21 ਲਈ ਬਜਟ ਦੇ ਅਨੁਮਾਨਾਂ 'ਤੇ ਆਮ ਵਿਚਾਰ-ਵਟਾਂਦਰਾ ਸ਼ੁਰੂ ਹੋਏਗਾ।

ਗੈਰ-ਸਰਕਾਰੀ ਕਾਰੋਬਾਰ 27 ਫਰਵਰੀ ਨੂੰ ਸਵੇਰੇ 10 ਵਜੇ ਕੀਤੇ ਜਾਣਗੇ, ਜਿਸ ਤੋਂ ਬਾਅਦ ਸਾਲ 2020-21 ਦੇ ਬਜਟ ਅਨੁਮਾਨਾਂ ਤੇ ਵਿਧਾਨਕ ਕਾਰੋਬਾਰ ਨਾਲ ਸਬੰਧਤ ਮੰਗਾਂ 'ਤੇ ਵਿਚਾਰ ਵਟਾਂਦਰੇ ਤੇ ਵੋਟਿੰਗ ਹੋਵੇਗੀ। ਸਦਨ ਹਾਊਸ ਨੂੰ ਫਿਰ ਸਾਈਨ-ਇੰਨ ਮੁਲਤਵੀ ਕਰ ਦਿੱਤਾ ਜਾਵੇਗਾ।