ਅਪਡੇਟਸ
- ਸਰਵੇਖਣ ਅੰਦਾਜ਼ਾ-ਆਉਣ ਵਾਲੇ ਵਿੱਤੀ ਸਾਲ 2020-21 ਵਿੱਚ ਜੀਡੀਪੀ ਵਾਧਾ 6-6.5% ਹੋ ਸਕਦਾ ਹੈ।
- ਸਰਵੇਖਣ 'ਚ ਕਿਹਾ ਗਿਆ ਹੈ ਕਿ ਵਿਕਾਸ ਨੂੰ ਵਧਾਉਣ ਲਈ ਵਿੱਤੀ ਘਾਟੇ ਦੇ ਟੀਚੇ ਨੂੰ ਵਾਪਸ ਲੈਣਾ ਪੈ ਸਕਦਾ ਹੈ। ਭਾਰਤ ਵਿਸ਼ਵ ਵਿਆਪੀ ਵਾਧੇ ਦੀ ਕਮਜ਼ੋਰੀ ਤੋਂ ਵੀ ਪ੍ਰਭਾਵਿਤ ਹੋ ਰਿਹਾ ਹੈ। ਵਿੱਤੀ ਖੇਤਰ ਦੀਆਂ ਸਮੱਸਿਆਵਾਂ ਕਾਰਨ ਨਿਵੇਸ਼ ਦੀ ਘਾਟ ਕਾਰਨ ਮੌਜੂਦਾ ਵਿੱਤੀ ਵਰ੍ਹੇ 'ਚ ਵਾਧਾ ਵੀ ਘਟਿਆ ਹੈ।
ਆਰਥਿਕ ਸਰਵੇਖਣ ਦਰਸਾਉਂਦਾ ਹੈ ਕਿ ਪਿਛਲੇ ਸਾਲ ਆਰਥਿਕ ਮੋਰਚੇ 'ਤੇ ਦੇਸ਼ ਦੀ ਹਾਲਤ ਕਿਵੇਂ ਸੀ। ਆਰਥਿਕ ਸਰਵੇਖਣ ਜ਼ਰੀਏ ਮੁੱਖ ਆਰਥਿਕ ਸਲਾਹਕਾਰ ਸਰਕਾਰ ਨੂੰ ਸੁਝਾਅ ਵੀ ਦਿੰਦੇ ਹਨ, ਤਾਂ ਜੋ ਆਰਥਿਕਤਾ ਦੇ ਉਦੇਸ਼ਾਂ ਨੂੰ ਹਾਸ਼ਲ ਕੀਤਾ ਜਾ ਸਕੇ। ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਮੂਰਤੀ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਸਖ਼ਤ ਮਿਹਨਤ ਕੀਤੀ ਤੇ ਇਸ ਵਾਰ ਸਿਰਫ 6 ਮਹੀਨਿਆਂ 'ਚ ਆਰਥਿਕ ਸਰਵੇਖਣ ਤਿਆਰ ਕੀਤਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕਰਨਗੇ। ਬਜਟ ਸੈਸ਼ਨ ਵੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਬਜਟ ਸੈਸ਼ਨ ਦਾ ਪਹਿਲਾ ਪੜਾਅ 11 ਫਰਵਰੀ ਤੱਕ ਚੱਲੇਗਾ। ਦੂਜਾ ਪੜਾਅ 2 ਮਾਰਚ ਤੋਂ 3 ਅਪ੍ਰੈਲ ਤੱਕ ਸ਼ੁਰੂ ਹੋਵੇਗਾ।