ਪਵਨਪ੍ਰੀਤ ਕੌਰ


ਚੰਡੀਗੜ੍ਹ: ਪੰਜਾਬ ‘ਚ ਕਣਕ ਦੀ ਖਰੀਦ ਚੱਲ ਰਹੀ ਹੈ। ਇਸ ਦੌਰਾਨ ਮੰਡੀਆਂ ‘ਚ ਕਣਕ ਦੀ ਖਰੀਦ ਨੂੰ ਲੈ ਕੇ ਪ੍ਰਸ਼ਾਸਨ ਦੇ ਪ੍ਰਬੰਧਾਂ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਲੌਕਡਾਊਨ ‘ਚ ਕਿਸਾਨ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜੋ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਪੋਲ ਕੋਲ ਕੇ ਰੱਖ ਰਹੀਆਂ ਹਨ।

ਇੱਕ-ਪਾਸੇ ਇੰਨੇ ਸਵਾਲ ਖੜ੍ਹੇ ਹੋ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਇਸ ਵਾਰ 100 ਲੱਖ ਮਿਟ੍ਰਿਕ ਟਨ ਤੋਂ ਵੱਧ ਕਣਕ ਇਕੱਠੀ ਕੀਤੀ ਗਈ ਹੈ। ਉਨ੍ਹਾਂ ਫੈਸਬੁੱਕ ‘ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਪੋਸਟ ਸ਼ੇਅਰ ਕੀਤੀ ਹੈ।

ਪੀਐਮ ਮੋਦੀ ਨੂੰ ਆਸਟਰੇਲੀਆਈ ਰਾਜਦੂਤ ਨੇ ਦੱਸਿਆ ਸੁਪਰ ਹਿਊਮਨ, ਤਰੀਫਾਂ ਦੇ ਬੰਨ੍ਹੇ ਪੁਲ

ਪੋਸਟ ‘ਚ ਉਨ੍ਹਾਂ ਲਿਖਿਆ “ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਵਾਰ 100 ਲੱਖ ਮਿਟ੍ਰਿਕ ਟਨ ਤੋਂ ਵੀ ਵੱਧ ਕਣਕ ਇਕੱਠੀ ਕੀਤੀ ਹੈ। ਹਾਲੇ ਵੀ ਸਾਨੂੰ ਆਉਣ ਵਾਲੇ ਦਿਨਾਂ ‘ਚ 35 ਲੱਖ ਮਿਟ੍ਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ। ਮੈਂ ਆਪਣੇ ਸਾਰੇ ਕਿਸਾਨ ਵੀਰਾਂ, ਆੜ੍ਹਤੀਆਂ ਤੇ ਸਾਰੇ ਸਰਕਾਰੀ ਵਿਭਾਗਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਭ ਮੁੰਮਕਿਨ ਹੋਇਆ।”



ਕੋਰੋਨਾਵਾਇਰਸ ਖ਼ਤਮ ਕਰਨ ਵਾਲੀ ਐਂਟੀਬਾਡੀ ਬਨਾਉਣ ‘ਚ ਮਿਲੀ ਸਫਲਤਾ! ਇਜ਼ਰਾਇਲ ਤੇ ਨੀਦਰਲੈਂਡ ਦਾ ਦਾਅਵਾ