ਚੰਡੀਗੜ੍ਹ: ਸੀ ਵੋਟਰ ਸਰਵੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਪੰਜ ਸਭ ਤੋਂ ਬੇਕਾਰ ਮੁੱਖ ਮੰਤਰੀਆਂ ਦੀ ਲਿਸਟ 'ਚ ਆਏ ਹਨ। ਇਸ 'ਤੇ ਆਮ ਆਦਮੀ ਪਾਰਟੀ ਨੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਹੈ। 'ਆਪ' ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਗੱਲ ਆਮ ਆਦਮੀ ਪਾਰਟੀ ਪਿਛਲੇ ਚਾਰ ਸਾਲ ਤੋਂ ਕਹਿ ਰਹੀ ਸੀ ਉਹ ਸੀ ਵੋਟਰ ਸਰਵੇ 'ਚ ਸੱਚ ਸਾਬਤ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਚਾਰ ਸਾਲਾਂ ਵਿੱਚ ਸੂਬੇ ਦੇ ਲੋਕਾਂ ਨਾਲ ਰਾਬਤਾ ਤੱਕ ਕਾਇਮ ਨਹੀਂ ਕੀਤਾ ਅਤੇ ਉਹ ਇਕ ਨਿਕੰਮੇ ਅਤੇ ਅਸਫਲ ਮੁੱਖਮੰਤਰੀ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਰਗੇ ਖ਼ੁਸ਼ਹਾਲ ਸੂਬੇ ਦੇ ਮੁੱਖ ਮੰਤਰੀ ਦੇਸ਼ ਦੇ ਸਭ ਤੋਂ ਬੇਕਾਰ ਮੁੱਖਮੰਤਰੀ ਐਲਾਨੇ ਜਾਂਦੇ ਹਨ ਤਾਂ ਇਹ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਖੁਦ ਲਈ ਸ਼ਰਮ ਵਾਲੀ ਗੱਲ ਹੈ। ਅੱਜ ਇਸ ਸਰਵੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕੈਪਟਨ ਅਸਲ ਵਿੱਚ ਪੰਜਾਬ ਨੂੰ ਚਲਾਉਣ ਵਿੱਚ ਬਿਲਕੁਲ ਨਾਕਾਮ ਸਿੱਧ ਹੋਏ ਹਨ ਅਤੇ ਉਹ ਉਨ੍ਹਾਂ ਦੀ ਪੰਜਾਬ ਦੇ ਕਿਸੇ ਵੀ ਕਾਰਜ ਵਿੱਚ  ਕੋਈ ਵੀ ਦਿਲਚਸਪੀ ਨਹੀਂ ਹੈ।

ਪੰਜਾਬ ਕਾਂਗਰਸ ਨੂੰ ਝਟਕਾ, ਪੁਰਾਣੇ ਪਾਰਟੀ ਲੀਡਰ ਨੇ ਫੜ੍ਹਿਆ ਅਕਾਲੀ ਦਲ ਦਾ ਹੱਥ

ਆਪ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 207 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਹਰ ਤਬਕੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਅਤੇ ਲੋਕਾਂ ਨੂੰ ਉਮੀਦ ਜਗਾਈ ਸੀ ਕਿ ਉਹ ਪੰਜਾਬ ਬਾਦਲਾਂ ਦੇ ਚੁੰਗਲ ਵਿੱਚੋਂ ਛੁਡਾ ਕੇ ਮੁੜ ਨਵਾਂ ਪੰਜਾਬ ਉਸਾਰਨਗੇ, ਪਰ ਸਰਕਾਰ ਸਥਾਪਤੀ ਤੋਂ ਬਾਅਦ ਬਾਦਲਾਂ ਦੁਆਰਾ ਸ਼ੁਰੂ ਕੀਤੇ ਹਰ ਮਾਫੀਏ ਵਿੱਚ ਖ਼ੁਦ ਸ਼ਾਮਲ ਹੋ ਗਏ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਵੋਟਰਾਂ ਨੂੰ ਜਿਨ੍ਹਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਨਿਵਾਜੀ ਨਾਲ ਮਿਲਣ ਦੀ ਥਾਂ ਆਪਣੇ ਫਾਰਮ ਹਾਊਸ 'ਚ ਆਰਾਮ ਹੀ ਫਰਮਾਉਂਦੇ ਰਹੇ ਹਨ। ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਚਲਾਉਣ ਲਈ ਕਾਬਿਲ ਨਹੀਂ ਹਨ ਅਤੇ ਇਕ ਮਾਫੀਆ ਵਜੋਂ ਹੀ ਕਾਰਜ ਕਰ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ