ਪਤਾ ਲੱਗਾ ਹੈ ਕਿ ਕੈਪਟਨ ਨੇ ਮੀਟਿੰਗ ‘ਚ ਸ਼ਾਮਲ ਵੱਖ-ਵੱਖ ਮੰਤਰੀਆਂ ਨਾਲ ਇੱਕ-ਇੱਕ ਕਰਕੇ ਫੋਨ ‘ਤੇ ਗੱਲਬਾਤ ਕੀਤੀ ਤੇ ਸਾਰੀ ਮੀਟਿੰਗ ਦਾ ਵੇਰਵਾ ਲਿਆ। ਹੁਣ ਕੈਬਨਿਟ ਦੀ ਬੈਠਕ ਅੱਜ ਫਿਰ ਹੋਵੇਗੀ।
ਮੰਤਰੀਆਂ ਤੇ ਅਫਸਰਾਂ ਦੀ ਲੜਾਈ 'ਚ ਕੈਪਟਨ ਦੀ ਐਂਟਰੀ, ਅੱਜ ਹੋਏਗਾ ਵੱਡਾ ਫੈਸਲਾ
ਪਵਨਪ੍ਰੀਤ ਕੌਰ | 11 May 2020 12:42 PM (IST)
ਸਰਕਾਰ ਠੇਕੇ ਖੋਲ੍ਹਣ ਤੇ ਸ਼ਰਾਬ ਦੀ ਘਰੇਲੂ ਸਪੁਰਦਗੀ ਨੂੰ ਲੈ ਕੇ ਮੁੱਖ ਸਕੱਤਰ, ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਤੇ ਮੰਤਰੀਆਂ ਦਰਮਿਆਨ ਹੋਏ ਟਕਰਾਅ ਵਿੱਚ ਹੀ ਉਲਝ ਗਈ ਹੈ। ਹੁਣ ਇਸ ਮਾਮਲੇ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਂਟਰੀ ਮਾਰੀ ਹੈ।
ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਪੰਜਾਬ 'ਚ ਸ਼ਰਾਬ ਦੇ ਠੇਕੇ ਖੁੱਲ੍ਹਣ ਤੋਂ ਬਾਅਦ ਇਸ ਗੱਲ ਦਾ ਡਰ ਜ਼ਰੂਰ ਸੀ ਕਿ ਇਸ ਨਾਲ ਘਰੇਲੂ ਹਿੰਸਾ ਵਧ ਸਕਦੀ ਹੈ, ਪਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਤਾਂ ਸੂਬੇ ਦੇ ਅਫਸਰਾਂ ਤੇ ਕਾਂਗਰਸੀ ਲੀਡਰਾਂ 'ਚ ਹੀ ਖਾਨਾਜੰਗੀ ਛਿੜ ਗਈ ਹੈ। ਸਰਕਾਰ ਠੇਕੇ ਖੋਲ੍ਹਣ ਤੇ ਸ਼ਰਾਬ ਦੀ ਘਰੇਲੂ ਸਪੁਰਦਗੀ ਨੂੰ ਲੈ ਕੇ ਮੁੱਖ ਸਕੱਤਰ, ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਤੇ ਮੰਤਰੀਆਂ ਦਰਮਿਆਨ ਹੋਏ ਟਕਰਾਅ ਵਿੱਚ ਹੀ ਉਲਝ ਗਈ ਹੈ। ਹੁਣ ਇਸ ਮਾਮਲੇ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਂਟਰੀ ਮਾਰੀ ਹੈ। ਮੰਤਰੀਆਂ ਨੇ ਮੰਨਿਆ ਹੈ ਕਿ ਮੁੱਖ ਮੰਤਰੀ ਨੇ ਖ਼ੁਦ ਉਨ੍ਹਾਂ ਨਾਲ ਫ਼ੋਨ ‘ਤੇ ਗੱਲ ਕੀਤੀ ਤੇ ਪਿਛਲੇ ਦਿਨ ਹੋਈ ਸਾਰੀ ਮੀਟਿੰਗ ਦਾ ਵੇਰਵਾ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਸਕੱਤਰ ਦਾ ਰਵੱਈਆ ਮੀਟਿੰਗ ‘ਚ ਹੈਂਕੜ ਵਾਲਾ ਰਿਹਾ, ਜਿਸ ਕਾਰਨ ਮੀਟਿੰਗ ਨਹੀਂ ਹੋ ਸਕੀ। ਅਫਸਰਾਂ ਨੂੰ ਮੰਤਰੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਬਿਨਾਂ ਵਜ੍ਹਾ ਦਹਿਸ਼ਤ ਪੈਦਾ ਨਹੀਂ ਕਰਨੀ ਚਾਹੀਦੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਕਿ ਸੋਮਵਾਰ ਦੀ ਬੈਠਕ ਸਹੀ ਢੰਗ ਨਾਲ ਹੋ ਸਕੇ ਤੇ ਸ਼ਰਾਬ ਸਬੰਧੀ ਫੈਸਲੇ ‘ਚ ਕੋਈ ਅੜਿੱਕਾ ਨਾ ਪਵੇ। ਆਖਰ ਲੌਕਡਾਉਨ 'ਚ ਪਾਬੰਦੀ ਦੇ ਬਾਵਜੂਦ ਕਿਵੇਂ ਵਿਕ ਗਈ ਕਰੋੜਾਂ ਦੀ ਸ਼ਰਾਬ, ਮਾਫੀਆ ਨੂੰ ਸਿਆਸੀ ਲੀਡਰਾਂ ਦੀ ਸ਼ਹਿ ? ਕੁਝ ਮੰਤਰੀਆਂ ਨੇ ਮੰਤਰੀ ਮੰਡਲ ਲਈ ਰਣਨੀਤੀ ਵੀ ਬਣਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਢੰਗ ਅਪਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਸ਼ਰਾਬ ਠੇਕੇਦਾਰਾਂ ਤੇ ਲੋਕਾਂ ਦਾ ਨੁਕਸਾਨ ਨਾ ਕਰੇ। ਇਸ ਤੋਂ ਬਾਅਦ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਠੇਕੇ ਖੋਲ੍ਹਣ ਦਾ ਫੈਸਲਾ ਲਵੇਗੀ ਪਰ ਆਨਲਾਈਨ ਵਿਕਰੀ 'ਤੇ ਯੂ-ਟਰਨ ਲੈ ਸਕਦੀ ਹੈ। ਡਾ. ਮਨਮੋਹਨ ਸਿੰਘ ਦੀ ਹਾਲਤ ਬਾਰੇ ਤਾਜ਼ਾ ਜਾਣਕਾਰੀ ਆਈ ਸਾਹਮਣੇ ਜ਼ਿਕਰਯੋਗ ਹੈ ਕਿ ਪਿਛਲੇ ਦਿਨ ਮੁੱਖ ਸਕੱਤਰ, ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ, ਜਿਸ ‘ਚ ਅਧਿਕਾਰੀ ਤੇ ਮੰਤਰੀ ਨਾਰਾਜ਼ ਹੋ ਗਏ ਸਨ, ਜਿਸ ਕਾਰਨ ਕੈਬਨਿਟ ਦੀ ਬੈਠਕ ਨਹੀਂ ਹੋ ਸਕੀ ਸੀ ਜਿਸ ‘ਚ ਸ਼ਰਾਬ ਬਾਰੇ ਫੈਸਲਾ ਲਿਆ ਜਾਣਾ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ