CBSE 10th Result 2021: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) 10ਵੀਂ ਜਮਾਤ ਦਾ ਨਤੀਜਾ ਅੱਜ ਯਾਨੀ ਮੰਗਲਵਾਰ ਨੂੰ 12 ਵਜੇ ਜਾਰੀ ਕੀਤਾ ਜਾਏਗਾ। ਬੋਰਡ ਨੇ 12ਵੀਂ ਕਲਾਸ ਦਾ ਨਤੀਜਾ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ ਤੇ ਹੁਣ ਵਿਦਿਆਰਥੀ 10ਵੀਂ ਕਲਾਸ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ।
ਬੋਰਡ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਬੋਰਡ ਦੇ ਪ੍ਰੀਖਿਆਵਾਂ ਦੇ ਕੰਟਰੋਲਰ ਸਨਯਮ ਭਾਰਦਵਾਜ ਨੇ ਕਿਹਾ ਹੈ ਕਿ 10ਵੀਂ ਦਾ ਨਤੀਜਾ ਅੱਜ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ 12ਵੀਂ ਦੇ ਨਤੀਜੇ ਜਾਰੀ ਹੋਣ ਦੇ ਦਿਨ ਕਿਹਾ ਸੀ ਕਿ 10ਵੀਂ ਦੇ ਨਤੀਜਿਆਂ 'ਤੇ ਕੰਮ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ ਤੇ ਅਗਲੇ ਹਫਤੇ ਤੱਕ ਨਤੀਜਾ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
10ਵੀਂ ਦਾ ਨਤੀਜਾ ਬੋਰਡ ਵੱਲੋਂ ਅਧਿਕਾਰਤ ਵੈਬਸਾਈਟ cbseresults.nic.in 'ਤੇ ਜਾਰੀ ਕੀਤਾ ਜਾਵੇਗਾ। ਇਸ ਸਾਲ ਬੋਰਡ ਦਸਵੀਂ ਜਮਾਤ ਦੀ ਮੈਰਿਟ ਸੂਚੀ ਜਾਰੀ ਨਹੀਂ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਬੋਰਡ ਨੇ ਇਸ ਸਾਲ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਬੋਰਡ ਨੇ 10ਵੀਂ ਦਾ ਨਤੀਜਾ ਅੰਦਰੂਨੀ ਮੁਲਾਂਕਣ ਵਿਧੀ ਰਾਹੀਂ ਤਿਆਰ ਕੀਤਾ ਹੈ। ਜਿਹੜੇ ਵਿਦਿਆਰਥੀ ਬੋਰਡ ਦੇ 10ਵੀਂ ਕਲਾਸ ਦੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ, ਉਹ ਦੁਬਾਰਾ ਪ੍ਰੀਖਿਆ ਦੇਣ ਦੇ ਯੋਗ ਹੋਣਗੇ।
ਵਿਦਿਆਰਥੀ ਆਪਣੀ 10ਵੀਂ ਜਮਾਤ ਦਾ ਨਤੀਜਾ ਉਮੰਗ ਐਪ ਤੇ ਐਸਐਮਐਸ ਰਾਹੀਂ ਵੀ ਵੇਖ ਸਕਣਗੇ। ਸਭ ਤੋਂ ਪਹਿਲਾਂ, ਵਿਦਿਆਰਥੀਆਂ ਨੂੰ ਉਮੰਗ ਐਪ ਡਾਉਨਲੋਡ ਕਰਨਾ ਪਏਗਾ। ਵਿਦਿਆਰਥੀ ਗੂਗਲ ਪਲੇ ਸਟੋਰ ਤੋਂ ਉਮੰਗ ਐਪ ਡਾਨਲੋਡ ਕਰ ਸਕਦੇ ਹਨ। ਉਸ ਤੋਂ ਬਾਅਦ ਉੱਥੇ ਉਪਲਬਧ ਵਿਕਲਪ ਵਿੱਚ ਸੀਬੀਐਸਈ ਦੀ ਚੋਣ ਕਰੋ ਤੇ ਇਸਦੇ ਬਾਅਦ ਆਪਣਾ ਲੌਗਇਨ ਵੇਰਵਾ ਦਾਖਲ ਕਰਨਾ ਹੋਵੇਗਾ।
ਜਿਵੇਂ ਹੀ ਤੁਸੀਂ ਆਪਣਾ ਵੇਰਵਾ ਦਰਜ ਕਰੋਗੇ ਤੁਹਾਡਾ 10ਵੀਂ ਦਾ ਨਤੀਜਾ ਖੁੱਲ ਜਾਵੇਗਾ। ਵਿਦਿਆਰਥੀ ਆਪਣੇ 10ਵੀਂ ਦੇ ਨਤੀਜੇ ਨੂੰ ਐਸਐਮਐਸ ਰਾਹੀਂ ਵੀ ਹਾਸਲ ਕਰ ਸਕਣਗੇ।ਇਸਦੇ ਲਈ, ਵਿਦਿਆਰਥੀਆਂ ਨੂੰ CBSE10 <ROLLNUMBER> <ADMITCARDID> ਦਾਖਲ ਕਰਨਾ ਪਏਗਾ ਤੇ ਇਸ ਨੂੰ 7738299899 ਨੰਬਰ 'ਤੇ ਭੇਜਣਾ ਪਵੇਗਾ। ਇਸ ਤਰ੍ਹਾਂ ਉਹ ਆਪਣਾ ਨਤੀਜਾ ਜਾਣ ਸਕਣਗੇ।
Education Loan Information:
Calculate Education Loan EMI