CBSE 12th Class Result 2021: ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਹੁਣ ਵਿਦਿਆਰਥੀ ਬੇਸਬਰੀ ਨਾਲ ਆਪਣੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ। ਵਿਦਿਆਰਥੀ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਨਤੀਜਾ ਕਿਸ ਅਧਾਰ 'ਤੇ ਤਿਆਰ ਕੀਤਾ ਜਾਵੇਗਾ। ਜੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੇਂਦਰੀ ਸੈਕੰਡਰੀ ਬੋਰਡ (CBSE) 12ਵੀਂ, 10ਵੀਂ, 11ਵੀਂ ਦੇ ਅੰਤਮ ਪ੍ਰੀਖਿਆ ਦੇ ਅੰਕ ਤੇ 12ਵੀਂ ਪ੍ਰੀ ਬੋਰਡ ਦੇ ਅੰਕ ਦੇ ਅਧਾਰ 'ਤੇ ਨਤੀਜਾ ਤਿਆਰ ਕਰ ਸਕਦਾ ਹੈ।
13 ਮੈਂਬਰੀ ਕਮੇਟੀ 30:30:40 ਫਾਰਮੂਲੇ ਦੇ ਹੱਕ ‘ਚ
ਸੀਬੀਐਸਈ ਵੱਲੋਂ ਨਿਯੁਕਤ 13 ਮੈਂਬਰੀ ਕਮੇਟੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁਲਾਂਕਣ ਦੇ ਮਾਪਦੰਡਾਂ ਦੀ ਸਿਫ਼ਾਰਸ਼ ਕਰਨ ਲਈ 30:30:40 ਫਾਰਮੂਲੇ ਦੇ ਹੱਕ ਵਿੱਚ ਹੈ। ਯਾਨੀ 10ਵੀਂ ਤੇ 11ਵੀਂ ਜਮਾਤ ਦੇ ਅੰਤਮ ਨਤੀਜੇ ਲਈ 30% ਵੇਟੇਜ਼ ਦਿੱਤਾ ਜਾਵੇਗਾ ਤੇ 12 ਵੀਂ ਜਮਾਤ ਦੀ ਪ੍ਰੀ ਬੋਰਡ ਪ੍ਰੀਖਿਆ ਲਈ 40% ਵੇਟੇਜ਼ ਦਿੱਤਾ ਜਾਵੇਗਾ।
ਗੌਰਤਲਬ ਹੈ ਕਿ ਕਮੇਟੀ ਵੱਲੋਂ 17 ਜੂਨ 2021 ਨੂੰ ਸੁਪਰੀਮ ਕੋਰਟ ਵਿੱਚ ਜਮ੍ਹਾਂ ਕਰਨ ਤੋਂ ਬਾਅਦ ਮਾਰਕਿੰਗ ਫਾਰਮੂਲੇ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਮਹਾਂਮਾਰੀ ਦੇ ਕਾਰਨ ਸੀਬੀਐਸਈ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਲਈ ਮਾਪਿਆਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸੀਬੀਐਸਈ ਨੇ 1 ਜੂਨ ਨੂੰ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਕਈ ਰਾਜਾਂ ਦੇ ਬੋਰਡਾਂ ਨੇ ਵੀ ਆਪਣੀ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤੀਆਂ ਸਨ।
ਕਈ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਕਮੇਟੀ ਨੂੰ ਦੱਸਿਆ ਹੈ ਕਿ ਉਹ ਵਿਦਿਅਕ ਵਰ੍ਹੇ 2020-21 ਦੌਰਾਨ ਸਕੂਲਾਂ ਵਿੱਚ ਲਏ ਗਏ ਟੈਸਟਾਂ ਤੇ ਪ੍ਰੀਖਿਆਵਾਂ ਦੇ ਅਧਾਰ ’ਤੇ ਵਿਦਿਆਰਥੀਆਂ ਦੀ ਮਾਰਕਿੰਗ ਕਰਨ ਦੀ ਸਥਿਤੀ ਵਿੱਚ ਹਨ। ਜਿਹੜੇ ਸਕੂਲ ਜਿਥੇ ਪ੍ਰੈਕਟੀਕਲ ਟੈਸਟ ਨਹੀਂ ਕਰਵਾਏ ਜਾ ਸਕਦੇ ਉਨ੍ਹਾਂ ਨੂੰ ਆਨਲਾਈਨ ਪ੍ਰੈਕਟੀਕਲ ਟੈਸਟ ਕਰਵਾਉਣ ਤੇ ਮੌਖਿਕ ਕਰਨ ਦੀ ਹਦਾਇਤ ਕੀਤੀ ਗਈ ਹੈ। ਇਹ ਵਰਣਨਯੋਗ ਹੈ ਕਿ ਬਾਰ੍ਹਵੀਂ ਜਮਾਤ ਦੇ ਅੰਦਰੂਨੀ ਮੁਲਾਂਕਣ ਅੰਕ ਸੀਬੀਐਸਈ ਸਿਸਟਮ ਤੇ 28 ਜੂਨ ਤੱਕ ਅਪਲੋਡ ਕੀਤੇ ਜਾਣੇ ਹਨ।
ਮੁਲਾਂਕਣ ਬਾਰੇ ਵੱਖੋ ਵੱਖਰੀਆਂ ਰਾਵਾਂ
ਹਾਲਾਂਕਿ ਕੁਝ ਪ੍ਰਿੰਸੀਪਲ ਕਹਿੰਦੇ ਹਨ ਕਿ ਬਾਰ੍ਹਵੀਂ ਜਮਾਤ ਦੇ ਸਮੇਂ-ਸਮੇਂ ਦੇ ਟੈਸਟ, ਪ੍ਰੀ-ਬੋਰਡ ਦੇ ਅੰਕ ਅਤੇ ਅੰਦਰੂਨੀ ਮੁਲਾਂਕਣ ਨੂੰ ਵਧੇਰੇ ਵੇਟੇਜ ਦਿੱਤਾ ਜਾਣਾ ਚਾਹੀਦਾ ਹੈ। ਇਕ ਪ੍ਰਿੰਸੀਪਲ ਨੇ ਕਿਹਾ ਕਿ 11ਵੀਂ ਜਮਾਤ ਦੇ ਅੰਕ ਸ਼ਾਮਲ ਕਰਨਾ ਬੇਇਨਸਾਫੀ ਹੋਵੇਗੀ ਕਿਉਂਕਿ ਵਿਦਿਆਰਥੀ ਬਾਰ੍ਹਵੀਂ ਜਮਾਤ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਮੁੰਬਈ ਦੇ ਇੱਕ ਕਾਲਜ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸੀਬੀਐਸਈ ਸਾਲ 2018-19 ਤੋਂ ਬਾਅਦ ਦੇ ਵਿਦਿਆਰਥੀਆਂ ਦਾ ਮੁਲਾਂਕਣ ਕਰ ਸਕਦਾ ਹੈ ਕਿਉਂਕਿ ਉਹ 10ਵੀਂ ਜਮਾਤ ਤੋਂ ਬਾਅਦ ਉਸੇ ਸਕੂਲ ਵਿੱਚ ਆਪਣੀ ਪੜ੍ਹਾਈ ਜਾਰੀ ਰੱਖਦਾ ਹੈ।
Education Loan Information:
Calculate Education Loan EMI