ਨਵੀਂ ਦਿੱਲੀ: ਸੀਬੀਐਸਈ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ 3 ਮਈ ਨੂੰ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਸਾਲ 2020 ਲਈ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡਾਂ ਦੀਆਂ ਬਾਕੀ ਪ੍ਰੀਖਿਆਵਾਂ ਕਰਵਾਉਣ ਤੇ ਕਾਪੀ ਚੈੱਕ ਕਰਨ ਲਈ ਵਿਚਾਰ ਵਟਾਂਦਰੇ ਕੀਤੇ ਹਨ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਸੀਬੀਐਸਈ ਬੋਰਡ ਦੇ ਹੈੱਡਕੁਆਰਟਰ ਵਿਖੇ ਪ੍ਰੀਖਿਆ ਬੋਰਡ ਦੇ ਕੰਟਰੋਲਰ ਡਾ. ਸਯੰਮ ਭਾਰਦਵਾਜ ਨੇ 100 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਇੱਕ ਆਨਲਾਈਨ ਮੀਟਿੰਗ ਕੀਤੀ ਹੈ।


ਸੀਬੀਐਸਈ ਐਗਜ਼ਾਮੀਨੇਸ਼ਨ ਕੰਟਰੋਲਰ ਨੇ ਪ੍ਰਿੰਸੀਪਲਾਂ ਨਾਲ ਮੀਟਿੰਗਾਂ ‘ਚ ਪ੍ਰੀਖਿਆਵਾਂ ਤੇ ਅਨਸਰ ਸ਼ੀਟਾਂ ਦੇ ਮੁਲਾਂਕਣ ਦੇ ਨਾਲ-ਨਾਲ ਨਵੇਂ ਅਕਾਦਮਿਕ ਸੈਸ਼ਨ ਤੇ ਕੋਰੋਨਾਵਾਇਰਸ ਕਾਰਨ ਅਕਾਦਮਿਕ ਸੈਸ਼ਨ ਦੀ ਮਿਆਦ ਵਿਚ ਆਈ ਘਾਟ ਦੇ ਮੱਦੇਨਜ਼ਰ ਸਿਲੇਬਸ ‘ਚ ਸੋਧ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।

ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਸੀਬੀਐਸਈ ਦੀ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਕਦੋਂ ਐਲਾਨੇ ਜਾਣਗੇ। ਸਕੂਲ ਦੇ ਪ੍ਰਿੰਸੀਪਲ ਨਾਲ ਸੀਬੀਐਸਈ ਪ੍ਰੀਖਿਆ ਕੰਟਰੋਲਰ ਦੀ ਵਰਚੁਅਲ ਮੀਟਿੰਗ ‘ਚ ਘਰ ਤੋਂ ਬੋਰਡ ਕਾਪੀਆਂ ਚੈੱਕ ਕਰਵਾਉਣ ਯਾਨੀ ਵਰਕ ਫਰੋਮ ਹੋਮ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

Education Loan Information:

Calculate Education Loan EMI