CBSE Board Result 2021: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) 10ਵੀਂ-12ਵੀਂ ਜਮਾਤ ਦੇ ਨਤੀਜੇ ਜਲਦੀ ਤੋਂ ਜਲਦੀ ਜਾਰੀ ਕਰਨ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ। ਇਹੀ ਕਾਰਨ ਹੈ ਕਿ 21 ਜੁਲਾਈ ਨੂੰ ਈਦ ਦੀ ਗਜ਼ਟਿਡ ਛੁੱਟੀ ‘ਤੇ ਵੀ ਸੀਬੀਐਸਈ ਸਟਾਫ ਕੰਮ ਕਰ ਰਿਹਾ ਹੈ ਤਾਂ ਜੋ ਬੋਰਡ ਸਮੇਂ ਸਿਰ ਨਤੀਜਿਆਂ ਦਾ ਐਲਾਨ ਕਰ ਸਕੇ। ਇੱਕ ਵਾਰ ਨਤੀਜਾ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ ਇਸ ਨੂੰ ਸਰਕਾਰੀ ਵੈੱਬਸਾਈਟ cbseresults.nic.in 'ਤੇ ਦੇਖ ਸਕਦੇ ਹਨ।



ਪ੍ਰੀਖਿਆ ਵਿਭਾਗ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰ ਰਿਹਾ ਹੈ
ਸੀਬੀਐਸਈ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ 12ਵੀਂ ਜਮਾਤ ਦੇ ਨਤੀਜਿਆਂ ਨੂੰ ਅੰਤਮ ਰੂਪ ਦੇਣ ਦੀ ਆਖਰੀ ਤਰੀਕ 22 ਜੁਲਾਈ ਹੈ। ਨਤੀਜਿਆਂ ਨੂੰ ਅੰਤਮ ਰੂਪ ਦੇਣ ਵਿੱਚ ਸਕੂਲਾਂ ਦੀ ਸਹਾਇਤਾ ਲਈ ਮੁੱਖ ਦਫਤਰ ਦੇ ਖੇਤਰੀ ਦਫਤਰ ਤੇ ਪ੍ਰੀਖਿਆ ਵਿਭਾਗ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ। ਇਸ ਦੇ ਨਾਲ ਹੀ, ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਕੁਝ ਜਵਾਬ ਵੀ ਅੱਜ ਦੁਪਹਿਰ 12 ਵਜੇ ਤੱਕ ਜਾਰੀ ਕੀਤੇ ਜਾਣਗੇ।

ਇਸ ਤੋਂ ਪਹਿਲਾਂ ਬੋਰਡ ਨੇ ਕਿਹਾ ਸੀ ਕਿ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਦੀ ਤਰੀਕ ਬਾਰੇ ਅਜੇ ਫੈਸਲਾ ਕਰਨਾ ਬਾਕੀ ਹੈ। ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਤਾਰੀਖ ਦਾ ਐਲਾਨ ਕਰ ਦਿੱਤਾ ਜਾਵੇਗਾ।

CBSE ਦੀਆਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਸਨ

ਦੱਸ ਦੇਈਏ ਕਿ ਸੀਬੀਐਸਈ ਨੇ ਇਸ ਸਾਲ ਬੋਰਡ ਦੀ ਪ੍ਰੀਖਿਆ ਨਹੀਂ ਲਈ ਹੈ। ਨਤੀਜੇ ਬਦਲਵੇਂ ਮੁਲਾਂਕਣ ਦੀ ਯੋਜਨਾ ਦੇ ਨਾਲ-ਨਾਲ ਤਿਆਰ ਕੀਤੇ ਜਾ ਰਹੇ ਹਨ। ਸੀਬੀਐਸਈ ਦੇ ਨਤੀਜੇ ਅਧਿਕਾਰਤ ਵੈਬਸਾਈਟਾਂ ਤੋਂ ਇਲਾਵਾ ਡਿਜਿਲਕਰ ਦੁਆਰਾ ਉਪਲਬਧ ਹੋਣਗੇ। ਸੀਬੀਐਸਈ ਪਾਸ ਸਰਟੀਫਿਕੇਟ ਅਤੇ ਮਾਰਕ ਸ਼ੀਟ ਡਿਜੀਲੋਕਰ ਪਲੇਟਫਾਰਮ 'ਤੇ ਵੀ ਉਪਲਬਧ ਹੋਵੇਗੀ।

ਨਤੀਜੇ IVRS ਅਤੇ SMS ‘ਤੇ ਉਪਲਬਧ ਹੋਣਗੇ
ਸੀਬੀਐਸਈ ਕਲਾਸ 10, 12 ਦੇ ਨਤੀਜੇ IVRS ਤੇ SMS ਦੁਆਰਾ ਉਪਲਬਧ ਕਰਵਾਏ ਜਾਣਗੇ। ਸੀਬੀਐਸਈ ਨਤੀਜਾ ਬੋਰਡ ਨਾਲ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਭੇਜੇਗਾ। ਉਮੀਦਵਾਰ ਆਪਣਾ ਨਤੀਜਾ ਜਾਣਨ ਲਈ ਬੋਰਡ ਦੁਆਰਾ ਦਿੱਤੇ ਨੰਬਰਾਂ 'ਤੇ ਵੀ ਕਾਲ ਕਰ ਸਕਦੇ ਹਨ। 


Education Loan Information:

Calculate Education Loan EMI