ਨਵੀਂ ਦਿੱਲੀ: CBSE ਤੇ ਫਿੱਟ ਇੰਡੀਆ ਮਿਸ਼ਨ ਨੇ ਵਿਦਿਆਰਥੀਆਂ ਲਈ ਕਸਰਤ, ਯੋਗਾ, ਪੋਸ਼ਣ ਤੇ ਮੈਡੀਟੇਸ਼ਨ ਦੀਆਂ ਲਾਈਵ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸੀਬੀਐਸਈ ਨੇ 15 ਅਪਰੈਲ 2020 ਤੋਂ ਮੁਫਤ ਲਾਈਵ ਫਿਟਨੈੱਸ ਕਲਾਸ ਸ਼ੁਰੂ ਕੀਤੀਆਂ ਹਨ। ਇਹ ਕਲਾਸ ਸਵੇਰੇ 9.30 ਵਜੇ ਸ਼ੁਰੂ ਹੋਣਗੀਆਂ। ਉਨ੍ਹਾਂ ਵੱਲੋਂ ਸਾਰੇ ਵਿਦਿਆਰਥੀ ਇਸ ਆਨਲਾਈਨ ਕਲਾਸ ‘ਚ ਹਿੱਸਾ ਲੈ ਸਕਦੇ ਹਨ। ਲਾਈਵ ਫਿਟਨੈੱਸ ਕਲਾਸਾਂ ਇੱਕ ਮਹੀਨੇ ਲਈ ਰੱਖੀਆਂ ਜਾਣਗੀਆਂ।


ਸੀਬੀਐਸਈ ਨੇ ਕਿਹਾ ਕਿ ਵਿਦਿਆਰਥੀ ਇਨ੍ਹਾਂ ਕਲਾਸਾਂ ਨੂੰ ਡਾਊਨਲੋਡ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਕਿਤੇ ਵੀ ਤੇ ਕਦੇ ਵੀ ਦੇਖ ਸਕਦੇ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕੀਤਾ ਕਿ ਮਾਹਰਾਂ ਦੀ ਮਦਦ ਨਾਲ ਵਿਦਿਆਰਥੀਆਂ ਦੀ ਇਮਿਊਨਿਟੀ ਸ਼ਕਤੀ ਨੂੰ ਵਧਾਉਣ ਲਈ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੇ ਲਈ ਉਨ੍ਹਾਂ ਨੇ ਕੇਂਦਰੀ ਮੰਤਰੀ ਕਿਰਨ ਰਿਜਜੂ ਨੂੰ ਸੀਬੀਐਸਈ ਦੀ ਮਦਦ ਕਰਨ ਲਈ ਵੀ ਕਿਹਾ ਹੈ।

ਇਸ ਲਾਈਵ ਫਿਟਨੈਸ ਕਲਾਸਾਂ ਦੇ ਉਦੇਸ਼ਾਂ ਬਾਰੇ ਗੱਲ ਕਰਦਿਆਂ ਸੀਬੀਐਸਈ ਨੇ ਕਿਹਾ ਹੈ ਕਿ ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਦੀ ਪਾਲਣਾ ਕਰਨਾ ਤੇ ਉਨ੍ਹਾਂ ਨੂੰ ਸਿਹਤਮੰਦ ਅਤੇ ਹੈਲਦੀ ਰੱਖਣ ‘ਚ ਮਦਦ ਕਰਨਾ ਹੈ। ਇਸ ਦੇ ਨਾਲ ਹੀ ਸੀਬੀਐਸਈ ਨੇ ਆਪਣੇ ਸਾਰੇ ਸਕੂਲਾਂ ਨੂੰ ਇਹ ਜਾਣਕਾਰੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਸਾਂਝੇ ਕਰਨ ਲਈ ਵੀ ਕਿਹਾ।

Education Loan Information:

Calculate Education Loan EMI